ਕੁਆਲਾ ਲਮਪੁਰ: ਇਸ ਮਹੀਨੇ ਦੇ ਆਖਰ ਵਿੱਚ ਹੋਣ ਵਾਲਾ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਨੂੰ ਕੋਰੋਨਾ ਵਾਇਰਸ ਕਰਕੇ ਰੱਦ ਕਰ ਦਿੱਤਾ ਹੈ। ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 25 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਨੂੰ ਫਿਰ ਤੋਂ ਆਯੋਜਤ ਕੀਤਾ ਜਾਵੇਗਾ ਤੇ ਬਾਅਦ ਵਿੱਚ ਇਸ ਦੀ ਤਰੀਕ ਦਾ ਐਲਾਨ ਵੀ ਕੀਤਾ ਜਾਵੇਗਾ।
ਹੋਰ ਪੜ੍ਹੋ: ਨਵੇਂ ਚੀਫ ਸਿਲੈਕਟਰ ਦੇ ਅਹੁਦੇ ਨੂੰ ਲੈ ਕੇ ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ
ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਈ ਦੇ ਦੌਰਾਨ ਇਸ ਟੂਰਨਾਮੈਂਟ ਦਾ ਆਯੋਜਨ ਹੋ ਸਕਦਾ ਹੈ। ਡਬਲਯੂਬੀਐਫ ਨੇ ਕਿਹਾ, "ਇਹ ਦੇਖਿਆ ਗਿਆ ਹੈ ਕਿ ਕਈ ਖਿਡਾਰੀ ਇਸ ਟੂਰਨਾਮੈਂਟ ਚੋਂ ਪਹਿਲਾ ਹੀ ਆਪਣਾ ਨਾਂਅ ਵਾਪਸ ਲੈ ਚੁੱਕੇ ਹਨ।"
ਡਬਲਯੂਬੀਐਫ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਉਹ ਸਾਰੇ ਆਧਿਕਾਰਤ ਅਪਡੇਟ ਉੱਤੇ ਨਜ਼ਰ ਬਣਾਈ ਬੈਠੇ ਹਨ। ਪਰ ਫਿਲਹਾਲ ਉਨ੍ਹਾਂ ਨੇ ਕਿਸੀ ਹੋਰ ਟੂਰਨਾਮੈਂਟ ਦੀ ਮੇਜ਼ਬਾਨੀ ਤੇ ਤਰੀਕ ਵਿੱਚ ਬਦਲਾਅ ਕਰਨ ਦੇ ਬਾਰੇ ਵਿੱਚ ਕੋਈ ਫ਼ੈਸਲਾ ਨਹੀਂ ਕੀਤਾ ਹੈ।
ਹੋਰ ਪੜ੍ਹੋ: ਸਿੱਖ ਫੁੱਟਬਾਲ ਕੱਪ: ਫ਼ਤਹਿਗੜ੍ਹ ਸਾਹਿਬ 'ਚ ਕਰਵਾਇਆ ਗਿਆ ਦੂਜਾ ਮੁਕਾਬਲਾ
ਡਬਲਯੂਬੀਐਫ ਨੇ ਨਾਲ ਹੀ ਕਿਹਾ ਕਿ ਉਹ ਅਪ੍ਰੈਲ ਦੇ ਆਖਰੀ ਵਿੱਚ ਚੀਨ ਦੇ ਵੁਹਾਨ ਵਿੱਚ ਹੋਣ ਵਾਲੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਉੱਤੇ ਵੀ ਨਜ਼ਰ ਬਣਾਈ ਬੈਠੇ ਹਨ। ਪਰ ਇਸ ਟੂਰਨਾਮੈਂਟ ਨੂੰ ਲੈ ਕੇ ਹਾਲੇ ਕਿਸੀ ਵੀ ਤਰ੍ਹਾਂ ਦੇ ਸਿੱਟੇ ਉੱਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ।