ਕੁਆਲਾ ਲਮਪੁਰ: ਚੀਨ ਦੀ ਚੇਨ ਯੂ ਫੇਈ ਨੇ ਐਤਵਾਰ ਨੂੰ ਟਾਪ ਸੀਡ ਤਾਈਵਾਨ ਦੀ ਤਾਈ ਜੂ ਯਿੰਗ ਨੂੰ ਹਰਾਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ ਹੈ। ਸੀਡ ਫੇਈ ਨੇ 37 ਮਿੰਟਾਂ ਤੱਕ ਚਲੇ ਮੁਕਾਬਲੇ ਵਿੱਚ ਯਿੰਗ ਨੂੰ 21-17, 21-10 ਨਾਲ ਹਰਾਇਆ।
ਹੋਰ ਪੜ੍ਹੋ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਵੇਗਾ ਦਿਲਚਸਪ ਟੈਸਟ ਸੀਰੀਜ਼: ਸਟੀਵ ਵਾ
ਇਨ੍ਹਾਂ ਦੋਵਾਂ ਦਾ ਇਹ ਹੁਣ ਤੱਕ ਦਾ 17ਵਾਂ ਮੁਕਾਬਲਾ ਸੀ। ਫੇਈ ਨੇ ਤੀਜੀ ਵਾਰ ਯਿੰਗ ਨੂੰ ਹਰਾਇਆ ਹੈ ਜਦਕਿ ਬਾਕੀ ਮੌਕਿਆਂ ਉੱਤੇ ਯਿੰਗ ਨੇ ਜਿੱਤ ਹਾਸਲ ਕੀਤੀ ਹੈ।
ਹੋਰ ਪੜ੍ਹੋ: ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।
ਯਿੰਗ ਨੇ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਪੀਵੀ ਸਿੰਧੂ ਨੂੰ ਵੀ ਹਰਾਇਆ ਸੀ ਤੇ ਇਸ ਦੇ ਨਾਲ ਹੀ ਫੇਈ ਨੇ ਸੈਮੀਫਾਈਨਲ ਵਿੱਚ ਮੌਜੂਦਾ ਉਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨ ਮਾਰਿਨ ਨੂੰ ਹਰਾਇਆ ਸੀ। ਜ਼ਿਕਰੇਖ਼ਾਸ ਹੈ ਕਿ ਪੀਵੀ ਸਿੰਧੂ ਅਤੇ ਯਿੰਗ ਦਾ ਕੁਆਰਟਰ ਫਾਈਨਲ ਮੈਚ 36 ਮਿੰਟਾਂ ਤੱਕ ਚੱਲਿਆ ਸੀ। ਇਹ ਸਿੰਧੂ ਦੀ ਯਿੰਗ ਦੇ ਖ਼ਿਲਾਫ਼ 12ਵੀਂ ਹਾਰ ਸੀ।