ਹੈਦਾਬਾਦ: ਵਰਲਡ ਨੰਬਰ-2 ਤਾਈ ਜੂ ਯਿੰਗ ਦੀ ਲੀਡਰਸ਼ੀਪ ਵਿੱਚ ਖੇਡ ਰਹੀ ਬੈਂਗਲੁਰੂ ਰੈਪਟਰਸ ਟੀਮ ਨੇ ਐਤਵਾਰ ਨੂੰ ਜੀਐਮਸੀ ਬਾਲਯੋਗੀ ਸਟੇਟਸ ਸਟੇਡੀਅਮ ਵਿੱਚ ਨਾਰਥ ਈਸਟਰਨ ਵਾਰੀਅਰਸ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਸਟਾਰ ਸਪੋਰਟਸ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਖਿਤਾਬ ਜਿੱਤਿਆ ਹੈ। ਬੈਂਗਲੁਰੂ ਰੈਪਟਰਸ ਲਗਾਤਾਰ ਦੋ ਵਾਰ ਚੈਂਪੀਅਨ ਬਣਨ ਵਾਲੀ ਪੀ.ਬੀ.ਐਲ ਇਤਿਹਾਸ ਦੀ ਪਹਿਲੀ ਟੀਮ ਬਣ ਗਈ ਹੈ।
ਹੋਰ ਪੜ੍ਹੋ: ICC U-19 World Cup Final: ਬੰਗਲਾਦੇਸ਼ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਆਪਣਾ ਪਹਿਲਾ ਵਿਸ਼ਵ ਕੱਪ
ਲੀਗ ਦੇ ਪੰਜਵੇਂ ਸੀਜ਼ਨ ਦੇ ਖਿਤਾਬੀ ਮੁਕਾਬਲੇ ਵਿੱਚ ਰੈਪਟਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4-2 ਨਾਲ ਜਿੱਤ ਹਾਸਲ ਕਰ ਲਈ ਹੈ ਰੈਪਟਰਸ ਦੇ ਲਈ ਵਿਸ਼ਵ ਚੈਂਪੀਅਨਸ਼ੀਪ ਵਿੱਚ ਕਾਂਸੀ ਤਗਮਾ ਜਿੱਤਣ ਵਾਲੀ ਬੀ.ਆਈ ਪ੍ਰਣੀਤ, ਤਾਈ ਜੂ ਯਿੰਗ ਤੇ ਚਾਨ ਪੇਂਗ ਸੂਨ ਤੇ ਇਯੋਮ ਹੇਈ ਵੋਨ ਦੀ ਮਿਕਸਡ ਡਬਲਜ਼ ਜੋੜੀ ਨੇ ਜਿੱਤ ਹਾਸਲ ਕੀਤੀ ਹੈ।
ਹੋਰ ਪੜ੍ਹੋ: ਬਾਡੀ ਬਿਲਡਿੰਗ ਮੁਕਾਬਲੇ ਵਿੱਚ ਪੰਜਾਬ ਪੁਲਿਸ ਦਾ ਨੌਜਵਾਨ ਬਣਿਆ ਮਿਸਟਰ ਪੰਜਾਬ
ਸੂਨ ਅਤੇ ਵੇਨ ਨੇ ਆਪਣੀ ਟੀਮ ਗੇ ਲਈ ਟਰੰਪ ਮੈਚ ਜਿੱਤ ਦੇ ਹੋਏ ਉਨ੍ਹਾਂ ਨੂੰ ਚੈਂਪੀਅਨ ਬਣਾਇਆ। ਰੈਪਟਰਸ ਨੂੰ ਹਾਲਾਂਕਿ ਦਿਨ ਦੇ ਦੂਸਰੇ ਮੁਕਾਬਲੇ ਵਿੱਚ ਹਾਰ ਮਿਲੀ ਸੀ, ਜੋ ਵਾਰੀਅਰਸ ਦਾ ਟਰੰਪ ਮੈਚ ਸੀ। ਪਰ ਯਿੰਗ ਨੇ ਇਸ ਦੇ ਬਾਅਦ ਮਿਸ਼ੇਲ ਲੀ ਨੂੰ ਹਰਾਉਂਦੇ ਹੋਏ ਆਪਣੀ ਟੀਮ ਨੂੰ 2-2 ਦੀ ਬਰਾਬਰੀ ਦਿੱਤੀ ਸੀ।