ਚੰਡੀਗੜ੍ਹ: ਪੰਜਾਬੀ ਗਾਇਕ 'ਅਰਜਨ ਢਿੱਲੋਂ' (Arjan DhIllon) ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਸਿਰ ਚੜ੍ਹ ਬੋਲ ਰਿਹਾ ਹੈ। 'ਅਰਜਨ ਢਿੱਲੋਂ' ਦਾ ਨਵਾਂ ਗਾਣਾ 'My Rulez' ਰਿਲੀਜ ਹੋ ਚੁੱਕਿਆ ਹੈ। ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ 'ਅਰਜੁਨ ਢਿੱਲੋਂ' ਦੇ ਹੁਣ ਤੱਕ ਜਿੰਨ੍ਹੇ ਵੀ ਗਾਣੇ ਆਏ ਸਭ ਨੇ ਹੀ ਧੂਮ ਮਚਾਈ ਹੈ।
- " class="align-text-top noRightClick twitterSection" data="">
ਨਵੇਂ ਆਏ ਗਾਣੇ 'ਮਾਈ ਰੁਲਜ਼' ('My Rulez') ਵਿੱਚ ਅਰਜੁਨ ਇੱਕ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਇਹ ਗੀਤ ਨੌਜਵਾਨਾਂ ਇੱਕ ਨਵੇਂ ਜਨੂਨ ਨੂੰ ਪੈਦਾ ਕਰਨ ਵਾਲਾ ਹੈ। ਜਿਸਨੂੰ ਇੱਕ ਵਾਰ ਸੁਣ ਕੇ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਦਿੱਤਾ ਗਿਆ ਹੈ। ਸੋ ਦਰਸ਼ਕਾਂ ਦੀ ਉਡੀਕ ਖ਼ਤਮ ਕਰਦੇ ਹੋਏ ਉਨ੍ਹਾਂ ਲਈ ਨਵਾਂ ਗਾਣਾ ਆ ਚੁਕਿਆ ਹੈ। ਉਮੀਦ ਹੈ ਕਿ ਇਸ ਗਾਣੇ ਨੂੰ ਵੀ ਬਹੁਤ ਸਾਰਾ ਪਿਆਰ ਮਿਲਨ ਵਾਲਾ ਹੈ।
ਇਹ ਵੀ ਪੜ੍ਹੋ: ਮਨਿੰਦਰ ਬੁੱਟਰ ਦੇ ਇਸ ਗਾਣੇ ਨੇ ਕੀਤਾ ਸਭ ਨੂੰ ਮਦਹੋਸ਼