ਮੁੰਬਈ: 'ਬਿੱਗ ਬੌਸ 13' ਦੀ ਸਭ ਤੋਂ ਜ਼ਿਆਦਾ ਚਰਚਿਤ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਇਸ ਸਮੇਂ ਕਲਰਸ ਦੇ ਨਵੇਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਇਸ ਸ਼ੋਅ 'ਚ ਵਿਆਹ ਕਰਵਾਉਣ ਲਈ ਮੁੰਡਾ ਲੱਭ ਰਹੀ ਹੈ, ਪਰ ਮੁੰਡਾ ਮਿਲਣ ਤੋਂ ਪਹਿਲਾਂ ਲੱਗਾ ਉਨ੍ਹਾਂ ਨੂੰ ਇਕ ਝਟਕਾ। ਦਰਅਸਲ ਇੱਕ ਕੰਟੈਸਟੈਂਟ ਨੇ ਖ਼ੁਦ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਹੈ।
- " class="align-text-top noRightClick twitterSection" data="
">
ਜ਼ਿਕਰਯੋਗ ਹੈ ਕਿ ਡਾ. ਮਯੰਕ ਨਾਂਅ ਦੇ ਇੱਕ ਕੰਟੈਸਟੈਂਟ ਨੇ ਸ਼ਹਿਨਾਜ਼ ਨੂੰ ਰਿਜੈਕਟ ਕਰਦੇ ਹੋਏ ਕਿਹਾ ਕਿ ਉਹ ਏਨੇ ਦਿਨਾਂ ਤੋਂ ਘਰ ਦੇ ਅੰਦਰ ਹਨ, ਪਰ ਸ਼ਹਿਨਾਜ਼ ਕੋਈ ਖ਼ਾਸ ਕੰਟੈਸਟੈਂਟ ਨਹੀਂ ਦਿਖਿਆ ਕਿਸੇ 'ਚ ਵੀ। ਉਨ੍ਹਾਂ ਨੇ ਹੁਣ ਤਕ ਕਿਸੇ ਨਾਲ ਵੀ ਇਕੱਲੇ ਮਿਲ ਕੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਕੀ ਕਰਦੇ ਹਾਂ।
ਦੱਸਣਯੋਗ ਹੈ ਕਿ ਆਉਣ ਵਾਲੇ ਐਪੀਸੋਡ ਵਿੱਚ ਗੌਤਮ ਘਰ ਵਿੱਚ ਆਉਣਗੇ ਤੇ ਸ਼ਹਿਨਾਜ਼ ਨੂੰ ਉਸ ਦੇ ਵਿਵਹਾਰ ਲਈ ਕਹਿਣਗੇ। ਗੌਤਮ ਸ਼ਹਿਨਾਜ਼ ਨੂੰ ਕਹਿੰਦੇ ਹਨ ਕਿ ਇੱਕ ਬੰਦੇ ਦਾ ਸਮਝ ਆਉਂਦਾ ਹੈ, ਦੋ ਦਾ ਸਮਝ ਆਉਂਦਾ ਹੈ, ਤਿੰਨ ਦਾ ਸਮਝ ਆਉਂਦਾ ਹੈ ਪਰ ਆਪਣੇ ਲਈ ਕੋਈ ਮੁੰਡਾ ਜ਼ਿਆਦਾ ਕੋਸ਼ਿਸ਼ ਨਹੀਂ ਕਰ ਰਿਹਾ ਹੈ ਤਾਂ ਗ਼ਲਤੀ ਕੁਝ ਆਪਣੀ ਵੀ ਹੋ ਸਕਦੀ ਹੈ।
ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਮੈਂ ਉਨ੍ਹਾਂ ਨੂੰ ਅਟੈਂਸ਼ਨ ਨਹੀਂ ਦੇਵਾਂਗੀ, ਮੈਂ ਤੁਹਾਨੂੰ ਬਲੋਦੀ ਹਾਂ ਤੇ ਮਸਤੀ ਕਰਦੇ ਹਾਂ। ਇਸ ਤੋਂ ਬਾਅਦ ਗੌਤਮ ਕਹਿੰਦੇ ਹਨ ਕਿ ਇਹ ਫਨ ਸ਼ੋਅ ਨਹੀਂ ਹੈ ਇਹ ਤੁਹਾਡੇ ਲਈ ਤੇ ਤੁਸੀਂ ਇੱਥੇ ਇਨ੍ਹਾਂ ਲਈ ਹੋ। ਇਸ ਦੇ ਬਾਅਦ ਗੌਤਮ ਪੁੱਛਦੇ ਹਨ ਕਿ ਕੀ ਕੋਈ ਮੁੰਡਾ ਸ਼ਹਿਨਾਜ਼ ਨੂੰ ਰਿਜੈਕਟ ਕਰਨਾ ਚਾਹੁੰਦਾ ਹੈ? ਤਾਂ ਮਯੰਕ ਆਪਣਾ ਹੱਥ ਉੱਠਾ ਕੇ ਕਹਿੰਦਾ ਹੈ ਸ਼ਹਿਨਾਜ਼ ਖ਼ੁਦ ਹੀ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੀ।