ਹੈਦਰਾਬਾਦ: ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਦਾ ਅੱਜ 33ਵਾਂ ਜਨਮਦਿਨ ਹੈ। ਇਸ ਮੌਕੇ ਉਨ੍ਹਾਂਂ ਵੱਲੋਂ ਇੱਕ ਫੋਟੋ ਆਪਣੀ ਫੇਸਬੁਕ ਪ੍ਰੋਫਾਈਲ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸ਼੍ਰੀ ਹਰਿਮੰਦਰ ਸਾਹਿਬ 'ਚ ਹਨ ਅਤੇ ਅਰਦਾਸ ਕਰਦੇ ਨਜ਼ਰ ਆ ਰਹੇ ਹਨ। ਇਸ 'ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੁਮੇਂਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਸ਼੍ਰੀ ਹਰਿਮੰਦਰ ਸਾਹਿਬ ਦੀ ਫੋਟੋ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿੱਖਿਆ ਹੈ, "ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ, ਸਰਬੱਤ ਦਾ ਭਲਾ, ਭੁੱਲ ਚੁੱਕ ਮੁਆਫ ਕਰੀਂ ਮਾਲਕਾ"। ਬਾਵਾ ਦੇ ਗੀਤਾਂ ਨੂੰ ਪੰਜਾਬ ਸਮੇਤ ਸਾਰੀ ਦੁਨੀਆ ਦੇ ਲੋਕ ਸੁਣਦੇ ਹਨ ਅਤੇ ਉਨ੍ਹਾਂ ਦੇ ਸਮਰਥਕ ਦੁਨੀਆ ਦੇ ਹਰ ਕੋਨੇ ਵਿੱਚ ਹਨ।
- " class="align-text-top noRightClick twitterSection" data="">
ਇਹ ਵੀ ਪੜ੍ਹੋ: ਜੁਬਿਨ ਨੌਟਿਆਲ ਇਸ ਅਦਾਕਾਰਾ ਨਾਲ ਕਰਨਗੇ ਵਿਆਹ
ਰਣਜੀਤ ਬਾਵਾ ਦੀ ਨਵੀਂ ਐਲਬਮ 'ਵੇ ਗੀਤਾਂ ਵਾਲਿਆ' ਜਲਦ ਹੀ ਰੀਲੀਜ਼ ਹੋਣ ਵਾਲੀ ਹੈ। ਇਹ ਜਾਣਕਾਰੀ ਉਨ੍ਹਾਂ ਵੱਲੋਂ 8 ਮਾਰਚ ਨੂੰ ਆਪਣੇ ਟਵੀਟਰ ਦਿੱਤੀ ਗਈ ਸੀ। ਉਨ੍ਹਾਂ ਨੂੰ ਸੁਣਨ ਵਾਲਿਆਂ ਨੂੰ ਵੀ ਇਸ ਐਲਬਮ ਦੀ ਬੜੀ ਬੇਸਬਰੀ ਨਾਲ ਉਡੀਕ ਹੈ।