ਚੰਡੀਗੜ੍ਹ: ਪੰਜਾਬੀ ਗਾਇਕਾ ਕੌਰ ਬੀ ਅੱਜ ਯਾਨੀ 5 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਕੌਰ ਬੀ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਵਧਾਈਆਂ ਜਾ ਰਹੀਆਂ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੌਰ ਬੀ ਕਈ ਹਿੱਟ ਗਾਣੇ ਦੇ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕਾ ਕੌਰ ਬੀ ਨੇ ਜੋ ਅੱਜ ਆਪਣਾ ਮੁਕਾਮ ਹਾਸਿਲ ਕੀਤਾ ਹੈ ਉਸ ਪਿੱਛੇ ਉਨ੍ਹਾਂ ਦੀ ਸਖਤ ਮਿਹਨਤ ਅਤੇ ਲੰਬਾ ਸੰਘਰਸ਼ ਹੈ। ਕੌਰ ਬੀ ਦਾ ਅਸਲ ਨਾਂ ਬਲਜਿੰਦਰ ਕੌਰ ਹੈ। ਕੌਰ ਬੀ ਦਾ ਜਨਮ 5 ਜੁਲਾਈ 1991 ਨੂੰ ਸੰਗਰੂਰ ਪੰਜਾਬ ਚ ਹੋਇਆ ਸੀ। ਕੌਰ ਬੀ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਫਿਲਮ ਡੈਡੀ ਕੂਲ ਮੁੰਡੇ ਫੂਲ ’ਚ ਕੀਤੀ ਸੀ। ਕੌਰ ਬੀ ਦਾ ਕਲਾਸਮੈਂਟ ਗੀਤ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਕੌਰ ਬੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕਾ ਕੌਰ ਬੀ ਨੇ ਕਾਫੀ ਘੱਟ ਸਮੇਂ ਚ ਪੰਜਾਬੀ ਇੰਡਸਟਰੀ ਚ ਆਪਣਾ ਪਛਾਣ ਬਣਾਈ ਹੈ। ਕੌਰ ਬੀ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਕਾਫੀ ਐਕਟਿਵ ਰਹਿੰਦੀ ਹੈ। ਨਾਲ ਹੀ ਆਪਣੇ ਫੈਨਜ਼ ਲਈ ਵੀਡੀਓ ਅਤੇ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ। ਕੌਰ ਬੀ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਦੱਸ ਦਈਏ ਕਿ ਪੰਜਾਬੀ ਗਾਇਕਾ ਕੌਰ ਬੀ ਨੇ ਪਰਾਂਦਾ, ਫੀਲਿੰਗ, ਮਹਾਰਾਣੀ, ਲਾਹੌਰ ਦਾ ਪਰਾਂਦਾ, ਬਜਟ, ਸੰਧੂਰੀ ਰੰਗ ਸਣੇ ਕਈ ਹਿੱਤਾ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਕੌਰ ਬੀ ਦੇ ਜਨਮਦਿਨ ਮੌਕੇ ਕਈ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
ਇਹ ਵੀ ਪੜੋ: ਫਰਹਾਨ ਅਖ਼ਤਰ ਨੂੰ ਆਫਰ ਹੋਈ ਸੀ ਫ਼ਿਲਮ 'ਰੰਗ ਦੇ ਬਸੰਤੀ', ਇਸ ਲਈ ਕੀਤੀ ਸੀ ਮਨ੍ਹਾ