ਨਵੀਂ ਦਿੱਲੀ: ਨੈੱਟਫਲਿਕਸ ਨੇ ਹਿੰਦੀ ਵਿੱਚ ਆਪਣਾ ਯੂਜ਼ਰ ਇੰਟਰਫੇਸ ਨੂੰ ਲਾਂਚ ਕੀਤਾ ਹੈ। ਇਸ ਨਾਲ ਹੁਣ ਹਿੰਦੀ ਨੂੰ ਤਰਜੀਹ ਦੇਣ ਵਾਲੇ ਜਾਂ ਅੰਗ੍ਰੇਜੀ ਦੇ ਮੁਕਾਬਲੇ ਵੱਧ ਪਸੰਦ ਕਰਨ ਵਾਲੇ ਲੋਕ ਸਮਗਰੀ ਨੂੰ ਹਿੰਦੀ ਵਿੱਚ ਸਰਚ ਕਰ ਉਸ ਦਾ ਅਨੰਦ ਲੈ ਸਕਦੇ ਹਨ।
ਇਸ ਨਵੇਂ ਇੰਟਰਫੇਸ ਦੀ ਮਦਦ ਨਾਲ ਹੁਣ ਸਾਇਨਅਪ, ਖੋਜ, ਸੰਗ੍ਰਹਿ ਅਤੇ ਭੁਗਤਾਨ ਸਭ ਕੁੱਝ ਹਿੰਦੀ ਵਿੱਚ ਕੀਤਾ ਜਾ ਸਕੇਗਾ। ਇਹ ਸੁਵਿਧਾ ਉਪਭੋਗਤਾਵਾਂ ਨੂੰ ਟੀਵੀ, ਮੋਬਾਈਲ ਅਤੇ ਵੈੱਬ 'ਤੇ ਹਰ ਥਾਂ ਉੱਤੇ ਮਿਲੇਗੀ।
ਨੈੱਟਫਲਿਕਸ ਇੰਡੀਆ ਦੀ ਵਾਇਸ ਪ੍ਰੈਜੀਡੈਂਟ ਮੋਨਿਕਾ ਸ਼ੇਰਗਿੱਲ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਸਾਡੇ ਲਈ ਉਪਭੋਗਤਾਵਾਂ ਨੂੰ ਨੈੱਟਫਲਿਕਸ ਦਾ ਵਧੀਆ ਤਜ਼ਰਬਾ ਪ੍ਰਦਾਨ ਕਰਨਾ ਉਨ੍ਹਾਂ ਹੀ ਮਹੱਤਵਪੂਰਣ ਹੈ ਜਿੰਨਾ ਵਧੀਆ ਸਮੱਗਰੀ ਤਿਆਰ ਕਰਨਾ ਹੈ। ਸਾਡਾ ਮੰਨਣਾ ਹੈ ਕਿ ਨਵਾਂ ਇੰਟਰਫੇਸ ਨੈੱਟਫਲਿਕਸ ਦੀ ਪਹੁੰਚ ਨੂੰ ਹੋਰ ਵੱਧ ਲੋਕਾਂ ਤੱਕ ਵਧਾਉਗਾ ਤੇ ਹਿੰਦੀ ਨੂੰ ਤਰਜੀਹ ਦੇਣ ਵਾਲੇ ਮੈਂਬਰਾਂ ਦੇ ਲਈ ਬੇਹਤਰ ਸਾਬਤ ਹੋਵੇਗਾ।
ਇਸ ਦੇ ਲਈ ਨੈੱਟਫਲਿਕਸ ਦੇ ਮੈਂਬਰਾਂ ਨੂੰ ਆਪਣੇ ਡੈਸਕਟਾਪ, ਟੀਵੀ ਜਾਂ ਮੋਬਾਈਲ ਬ੍ਰਾਉਜ਼ਰ ਉੱਤੇ ਜਾ ਕੇ ਪ੍ਰਬੰਧਨ ਪ੍ਰੋਫਾਈਲ ਦੇ ਵਿਕਲਪ ਦੀ ਚੋਣ ਕਰਨੀ ਹੋਵੇਗੀ। ਇਸ ਤੋਂ ਬਾਅਦ, ਭਾਸ਼ਾ ਵਿਕਲਪ ਉੱਤੇ ਜਾਓ ਅਤੇ ਆਪਣੀ ਪਸੰਦ ਦੀ ਭਾਸ਼ਾ ਚੁਣੋ।
ਨੈੱਟਫਲਿਕਸ ਦੇ ਹਰੇਕ ਖਾਤੇ ਵਿੱਚ ਪੰਜ ਤੋਂ ਵੱਧ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਹਰੇਕ ਪ੍ਰੋਫਾਈਲ ਦੀ ਆਪਣੀ ਭਾਸ਼ਾ ਸੈਟਿੰਗ ਹੁੰਦੀ ਹੈ। ਭਾਰਤ ਤੋਂ ਬਾਹਰ ਵੀ ਹਿੰਦੀ ਬੋਲਣ ਵਾਲੇ ਇਸ ਇੰਟਰਫੇਸ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ:ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ