ਮੁੰਬਈ: ਟੀਵੀ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਨੂੰ 1 ਮਹੀਨਾ ਪੂਰਾ ਹੋ ਗਿਆ ਹੈ। ਦੱਸਣਯੋਗ ਹੈ ਕਿ ਮੋਨਾ ਦੇ ਵਿਆਹ ਦੀ ਖ਼ਬਰ ਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਵਿਆਹ ਦਾ ਕੋਈ ਐਲਾਨ ਨਹੀਂ ਕੀਤਾ ਸੀ।
- View this post on Instagram
And .. it's been a month already #thisday #lastmonth #blessed #happy #onemonthanniversary
">
ਹੁਣ ਮੋਨਾ ਨੇ ਵਿਆਹ ਦੇ 1 ਮਹੀਨਾ ਪੂਰਾ ਹੋਣ 'ਤੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਵਿਆਹ ਦੇ ਹਰ ਪਲ ਨੂੰ ਦਿਖਾਇਆ ਗਿਆ ਹੈ। ਮੋਨਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, ਹੋਰ ਇੱਕ ਮਹੀਨਾ ਹੋ ਗਿਆ। ਇੱਕ ਮਹੀਨੇ ਦੀ ਐਨੀਵਰਸਰੀ।'
ਹੋਰ ਪੜ੍ਹੋ: ਫ਼ਿਲਮ 'ਸ਼ੂਟਰ' ਦੇ ਮੁੱਦੇ 'ਤੇ ਹੋਈ ਸੁਣਵਾਈ, ਮੁੜ ਤੋਂ ਫ਼ਾਇਲ ਕਰਨੀ ਪਵੇਗੀ ਪਟੀਸ਼ਨ
ਦੱਸ ਦੇਈਏ ਕਿ ਮੋਨਾ ਦਾ ਵਿਆਹ ਕਾਫ਼ੀ ਗੁਪਤ ਤਰੀਕੇ ਨਾਲ ਹੋਇਆ ਸੀ। ਉਨ੍ਹਾਂ ਦੇ ਸਮਾਰੋਹ ਵਿੱਚ ਜ਼ਿਆਦਾ ਲੋਕ ਸ਼ਾਮਲ ਨਹੀਂ ਹੋਏ ਸਨ। ਮੋਨਾ ਦੀ ਵਰਕਫ੍ਰੰਟ ਦੀ ਜੇ ਗੱਲ ਕਰੀਏ ਤਾਂ ਮੋਨਾ ਨੇ ਟੀਵੀ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੋਅ 'ਜੱਸੀ ਜੈਸਾ ਕੋਈ ਨਹੀਂ' ਨਾਲ ਕੀਤੀ। ਇਸ ਤੋਂ ਬਾਅਦ ਮੋਨਾ 'ਕਿਆ ਹੁ ਤੇਰਾ ਵਾਦਾ', 'ਕਵਚ' ਵਰਗੇ ਸ਼ੋਅ 'ਚ ਨਜ਼ਰ ਆਈ ਹੈ।
ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ '3 ਇਡੀਅਟਸ' 'ਚ ਨਜ਼ਰ ਆਈ ਹੈ। ਹੁਣ ਮੋਨਾ ਆਮਿਰ ਖ਼ਾਨ ਦੀ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ।