ਚੰਡੀਗੜ੍ਹ: ਪਾਕਿਸਤਾਨੀ ਮਸ਼ਹੂਰ ਅਦਾਕਰ ਅਤੇ ਗਾਇਕ ਮੋਹਸਿਨ ਅੱਬਾਸ ਹੈਦਰ ਨੇ ਆਪਣੀ ਪਤਨੀ ਫਾਤਿਮਾ ਨੇ ਇਲਜ਼ਾਮ ਲਾਇਆ ਕਿ ਉਸ ਦੇ ਪਤੀ ਨੇ ਉਸ 'ਤੇ ਕਾਫ਼ੀ ਅੱਤਿਆਚਾਰ ਕੀਤੇ ਹਨ। ਹਾਲ ਹੀ ਵਿੱਚ ਫਾਤਿਮਾ ਨੇ ਸੋਸ਼ਲ ਮੀਡਿਆ 'ਤੇ ਆਪਣੀ ਆਪਬੀਤੀ ਲਿਖਦਿਆਂ ਆਪਣੇ ਦੁੱਖ ਨੂੰ ਸਾਂਝਾ ਕੀਤਾ। ਫਾਤਿਮਾ ਨੇ ਦੱਸਿਆ ਕਿ ਉਸਦਾ ਪਤੀ ਉਸ 'ਤੇ ਕਾਫ਼ੀ ਲੰਮੇ ਸਮੇਂ ਤੋਂ ਅੱਤਿਆਚਾਰ ਕਰ ਰਿਹਾ ਸੀ ਤੇ ਉਸ ਦੇ ਪਤੀ ਨੇ ਉਸ ਨੂੰ ਉਦੋਂ ਕੁੱਟਿਆ ਜਦ ਉਹ ਗਰਭਵਤੀ ਸੀ। ਸੋਸ਼ਲ ਮੀਡਿਆ 'ਤੇ ਪੋਸਟ ਕਰਦਿਆਂ ਫਾਤਿਮਾ ਨੇ ਆਪਣੇ ਕਈ ਦੁੱਖ ਦੱਸੇ।
ਫਾਤਿਮਾ ਨੇ ਲਿਖਿਆ '26 ਨਵੰਬਰ 2018 ਨੂੰ ਮੈਂ ਆਪਣੇ ਪਤੀ ਦੇ ਧੋਖੇ ਨੂੰ ਰੰਗੇਹੱਥੀ ਫੜ੍ਹ ਲਿਆ ਸੀ ਪਰ ਮੇਰੇ ਪਤੀ ਨੇ ਸ਼ਰਮਿੰਦਾ ਹੋਣ ਦੀ ਬਜਾਏ ਮੈਨੂੰ ਹੋਰ ਬੁਰੀ ਤਰ੍ਹਾਂ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਫਾਤਿਮਾ ਨੇ ਦੱਸਿਆ ਕਿ ਮੇਰੇ ਪਤੀ ਨੇ ਮੇਰੇ ਵਾਲ ਖਿੱਚੇ, ਮੈਨੂੰ ਜ਼ਮੀਨ ਉੱਤੇ ਘੜੀਸਿਆ, ਲੱਤਾਂ ਮਾਰਿਆ, ਦੀਵਾਰ ਵੱਲ ਚੁੱਕ ਕੇ ਮਾਰਿਆ। ਇਸ ਤੋਂ ਇਲਾਵਾ ਮੈਂ ਆਪਣੇ ਪਤੀ ਤੋਂ ਬੁਰੀ ਤਰਾਂ ਕੁੱਟ ਖਾਦੀ"। ਫਾਤਿਮਾ ਨੇ ਦੱਸਿਆ, "ਜਦ ਮੈਂ ਆਪਣੇ ਪੁੱਤ ਨੂੰ ਜਨਮ ਦਿੱਤਾ। ਉਸ ਸਮੇਂ ਮੇਰਾ ਪਤੀ ਲਾਹੌਰ 'ਚ ਆਪਣੀ ਮਸ਼ੂਕ ਨਾਲ ਸੁੱਤਾ ਹੋਇਆ ਸੀ। ਸਿਰਫ਼ ਉਹ ਦਿਖਾਵੇ ਲਈ ਹਸਪਤਾਲ ਆਇਆ ਤੇ ਮੇਰੇ ਪੁੱਤਰ ਨਾਲ ਫ਼ੋਟੋ ਲੈ ਕੇ ਸੋਸ਼ਲ ਮੀਡੀਆ 'ਤੇ ਦਿਖਾਵੇ ਲਈ ਪਾਈ। ਉਸ ਦਿਨ ਤੋਂ ਬਾਅਦ ਮੇਰੇ ਪਤੀ ਨੇ ਮੇਰੇ ਤੇ ਮੇਰੇ ਪੁੱਤਰ ਦੀ ਫਿਕਰ ਨਹੀਂ ਕੀਤੀ।" ਇਸ ਦੁੱਖਭਰੀ ਦਾਸਤਾਨ ਸੁਣ ਕੇ ਇੰਝ ਲੱਗਦਾ ਹੈ ਕਿ ਸਿਰਫ਼ ਔਰਤਾਂ ਨੂੰ ਇੱਕ ਜਾਨਵਰ ਹੀ ਸਮਝਿਆ ਜਾਂਦਾ ਹੈ ਚਾਹੇ ਉਹ ਘਰੇਲੂ ਔਰਤ ਹੋਵੇ ਚਾਹੇ ਕੋਈ ਅਦਾਕਾਰ ਦੀ ਪਤਨੀ।