ਹੈਦਰਾਬਾਦ:ਮਹਾਂਭਾਰਤ ਹਿੰਦੂ ਮਿਥਿਹਾਸ ਦੀ ਸਭ ਤੋਂ ਵੱਡੀ ਗਾਥਾ ਹੈ। ਇਸ ਗਾਥਾ ਦੇ ਮੁੱਖ ਪਾਤਰ ਹਰ ਜ਼ਮਾਨੇ ਵਿੱਚ, ਹਰ ਕਹਾਣੀ ਵਿੱਚ ਮਿਲ ਜਾਂਦੇ ਹਨ। ਜ਼ਿੰਦਗੀ ਦੀ ਲੜਾਈ ਸੱਚ 'ਤੇ ਝੂਠ ਦੀ ਲੜਾਈ ਹੈ। ਮਹਾਂਭਾਰਤ ਵਿੱਚ ਸੱਚ ਦਾ ਰਚੇਤਾ ਕ੍ਰਿਸ਼ਨ ਭਗਵਾਨ ਨੇ ਤੇ ਸੱਚ ਦੇ ਸਿਪਾਹੀ ਅਰਜੁਨ,ਭੀਮ, ਯੁਧਿਸ਼ਟਰ ਸਮੇਤ ਉਨ੍ਹਾਂ ਦੀਆਂ ਫ਼ੌਜਾਂ ਰਹੀਆਂ ਹਨ। ਝੂਠ ਦੀ ਪ੍ਰਤੀਨਿਧਤਾ ਧ੍ਰਿਤਰਾਸ਼ਟਰ ਦਾ ਮੁੰਡਾ ਦੁਰਯੋਧਨ ਕਰਦਾ ਹੈ,ਪਰ ਸੱਚ 'ਤੇ ਤਿਆਗ ਦਾ ਪੁਜ਼ਾਰੀ ਸੂਰਜ ਪੁੱਤਰ ਕਰਣ ਦੋਸਤੀ ਵਸ ਤੇ ਵਚਨ ਵਸ, ਸਭ ਕੁਝ ਜਾਣਦੇ ਹੋਏ ਵੀ ਝੂਠ ਦੇ ਨਾਲ ਖੜਦਾ ਹੈ।
ਇਸ ਕਹਾਣੀ ਮਹਾਂਭਾਰਤ ਨੂੰ ਜੀਵਤ ਪਾਤਰਾਂ ਨਾਲ 1988 ਵਿੱਚ ਬੀਆਰ ਚੋਪੜਾ ਨੇ ਦੂਰਦਰਸ਼ਨ 'ਤੇ ਚਲਾਇਆ ਸੀ ਜਿਸ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੰਘੇ ਐਤਵਾਰ ਹੈਦਰਾਬਾਦ ਸ਼ਹਿਰ ਦੇ ਸ਼ਿਲਪਕਲਾ ਵੇਦਿਕਾ 'ਚ ਇਸ ਦਾ ਨਾਟਕ ਰੂਪਾਂਤਰਣ ਕੀਤਾ ਗਿਆ। ਇਸ ਰੂਪਾਂਤਰਣ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਇਸ
ਮਹਾਂਭਾਰਤ ਦੇ ਕਿਰਦਾਰਾਂ ਨੂੰ ਉਨ੍ਹਾਂ ਕਲਾਕਾਰਾਂ ਨੇ ਹੀ ਨਿਭਾਇਆ ਜਿਨ੍ਹਾਂ ਨੇ 80 ਦੇ ਦਹਾਕੇ ਵਿੱਚ ਬੀਆਰ ਚੋਪੜਾ ਦੇ ਟੀਵੀ ਲੜੀਵਾਰ ਵਿੱਚ ਕੰਮ ਕੀਤਾ ਸੀ।
ਲੋਕਾਂ ਵਿੱਚ ਉਸ ਵੇਲੇ ਬਹੁਤ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਜਦੋਂ ਦਰਸ਼ਕ ਆਪਣੇ ਮਨਪਸੰਦ ਕਲਾਕਾਰ ਨੂੰ ਮੰਚ 'ਤੇ ਉਹ ਹੀ ਕਿਰਦਾਰ ਨਿਭਾਉਂਦੇ ਦੇਖਦੇ ਨੇ,ਜਿਨ੍ਹਾਂ ਨੇ ਕਈ ਦਹਾਕੇ ਪਹਿਲਾਂ ਇਸ ਲੜੀਵਾਰ ਵਿੱਚ ਕੰਮ ਕੀਤਾ ਸੀ। ਸ਼ਕੁਨੀ ਦੇ ਕਿਰਦਾਰ ਵਿੱਚ ਗੂਫ਼ੀ ਪੇਂਟਰ ਕੰਮ ਕਰ ਰਹੇ ਹਨ ਅਤੇ ਦੁਰਯੋਧਨ ਦੇ ਕਿਰਦਾਰ ਵਿੱਚ ਪੁਨੀਤ ਇਸਰ ਨੇ ਆਪਣੀ ਕਲਾਕਾਰੀ ਦਿਖਾਈ ਹੈ। ਵੈੱਬਸੀਰੀਜ਼ ਦੇ ਜ਼ਮਾਨੇ ਵਿੱਚ ਰੰਗਮੰਚ ਨੂੰ ਇਨ੍ਹਾਂ ਪਿਆਰ ਦੇਣ ਦਾ ਕਾਰਨ ਇਹ ਹੈ ਕਿ ਜਦੋਂ ਵੀ ਵੱਡੇ ਕਲਾਕਾਰ ਰੰਗਮੰਚ 'ਤੇ ਆਉਂਦੇ ਹਨ ਤਾਂ ਦਰਸ਼ਕ ਨੇੜਿਓ ਹੋ ਕੇ ਉਨ੍ਹਾਂ ਨੂੰ ਦੇਖਣ ਜਾਂਦੇ ਹਨ।