ਮੁੰਬਈ: ਕੌਣ ਬਣੇਗਾ ਕਰੋੜਪਤੀ ਸੀਜ਼ਨ 11 'ਚ ਕਈ ਪ੍ਰਤੀਯੋਗੀ ਆਪਣਾ ਸੁਪਨਾ ਪੂਰਾ ਕਰ ਚੁੱਕੇ ਹਨ। ਵੀਰਵਾਰ ਨੂੰ ਪ੍ਰਸਾਰਿਤ ਹੋਏ ਲੜੀਵਾਰ 'ਚ ਰਾਕੇਸ਼ ਸ਼ਰਮਾ ਨਾਂਅ ਦੀ ਪ੍ਰਤੀਯੋਗੀ ਨੇ ਭਾਗ ਲਿਆ ਸਵਾਲ-ਜਵਾਬ ਦੇ ਸਿਲਸਿਲੇ ਦੇ ਵਿੱਚ ਅਮਿਤਾਭ ਬੱਚਨ ਨੇ ਰਾਕੇਸ਼ ਸ਼ਰਮਾ ਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਵਾਲ ਕੀਤੇ।
ਰਾਕੇਸ਼ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਨਾਲ ਕੰਮ ਕਰ ਚੁੱਕੀ ਹੈ। ਰਾਕੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ 'ਚ ਹੋਈ ਹੈ। ਗੱਲਬਾਤ ਵੇਲੇ ਰਾਕੇਸ਼ ਨੇ ਕਿਹਾ ਕਿ ਉਹ ਰਾਜ ਪੱਧਰ 'ਤੇ ਹਾਕੀ ਖਿਡਾਰਨ ਰਹਿ ਚੁੱਕੀ ਹੈ। ਉਸ ਵੇਲੇ ਕਰੀਅਰ ਦੀ ਸੰਭਾਵਨਾ ਘਟ ਹੁੰਦੀ ਸੀ ਇਸ ਕਾਰਨ ਕਰਕੇ ਉਸ ਨੋੇ ਆਪਣਾ ਖੇਡਾਂ ਦੇ ਵਿੱਚ ਕਰੀਅਰ ਨਹੀਂ ਬਣਾਇਆ। 1976 'ਚ ਪਿਤਾ ਦੇ ਦੇਹਾਂਤ ਤੋਂ ਬਾਅਦ ਰਾਕੇਸ਼ ਨੇ ਨੌਕਰੀ ਸ਼ੁਰੂ ਕੀਤੀ।
ਰਾਕੇਸ਼ ਸ਼ਰਮਾ ਨੇ ਵਿਆਹ ਨਹੀਂ ਕਰਵਾਇਆ। ਇਸ ਬਾਰੇ ਆਖਦੇ ਹੋਏ ਉਨ੍ਹਾਂ ਕਿਹਾ,"ਪਿਤਾ ਦੀ ਮੌਤ ਤੋਂ ਬਾਅਦ ਹਾਦਸਿਆਂ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਮਹਿਜ਼ 6 ਸਾਲਾਂ ਦੇ ਵਿੱਚ ਵਿੱਚ 8 ਕਰੀਬੀ ਰਿਸ਼ਤੇਦਾਰ ਦੁਨੀਆ ਨੂੰ ਅਲਵਿਦਾ ਕਹਿ ਗਏ। ਇੱਕ ਤੋਂ ਬਾਅਦ ਇੱਕ ਮੌਤ ਦੀਆਂ ਘਟਨਾਵਾਂ ਨੇ ਰਾਕੇਸ਼ ਨੂੰ ਦੁੱਖੀ ਕਰ ਦਿੱਤਾ।"
ਜਦੋਂ ਰਾਕੇਸ਼ ਤੋਂ ਇਹ ਪੁਛਿੱਆ ਗਿਆ ਕਿ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਇੱਕ ਸਹੇਲੀ ਦਾ ਵਿਆਹ ਹੋਇਆ ਪਰ ਸਫ਼ਲ ਨਹੀਂ ਹੋਇਆ। ਇੰਨ੍ਹਾਂ ਗੱਲਾਂ ਨੂੰ ਲੈਕੇ ਰਾਕੇਸ਼ ਨੇ ਵਿਆਹ ਕਰਵਾਉਣ ਲਈ ਨਾਂਹ ਕਰ ਦਿੱਤੀ।
ਏਪੀਜੇ ਅਬਦੁਲ ਕਲਾਮ ਨੇ ਉਨ੍ਹਾਂ ਨੂੰ ਆਪਣੀ ਕਿਤਾਬ ਟ੍ਰੀ ਆਫ਼ ਲਾਇਫ਼ ਦਾ ਅਨੁਵਾਦ ਕਰਨ ਲਈ ਕਿਹਾ ਸੀ। ਇਸ ਕਿਤਾਬ 'ਚ 49 ਕਵਿਤਾਵਾਂ ਸਨ। ਇੰਨ੍ਹਾਂ ਕਵਿਤਾਵਾਂ ਦਾ ਅਨੁਵਾਦ ਕਰਨ ਦੇ ਲਈ ਰਾਕੇਸ਼ ਨੂੰ 1 ਸਾਲ ਲੱਗਿਆ। ਰਾਕੇਸ਼ ਸ਼ਰਮਾ ਨੇ ਸ਼ੋਅ ਦੇ ਵਿੱਚ 25 ਲੱਖ ਰੁਪਏ ਜਿੱਤੇ।
ਕੇਬੀਸੀ 11:ਅਬਦੁਲ ਕਲਾਮ ਨਾਲ ਕੀਤਾ ਹੈ ਕੇਬੀਸੀ ਪ੍ਰਤੀਯੋਗੀ ਰਾਕੇਸ਼ ਸ਼ਰਮਾ ਨੇ ਕੰਮ - Rakesh sharma won 25 lakhs
ਕੇਬੀਸੀ 11 'ਚ ਵੀਰਵਾਰ ਨੂੰ ਪ੍ਰਸਾਰਿਤ ਹੋਏ ਲੜੀਵਾਰ ਭਾਗ ਦੇ ਵਿੱਚ ਰਾਕੇਸ਼ ਸ਼ਰਮਾ ਨਾਂਅ ਦੀ ਪ੍ਰਤੀਭਾਗੀ ਹਿੱਸਾ ਲਿਆ। ਰਾਕੇਸ਼ ਸ਼ਰਮਾ ਨੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨਾਲ ਕੰਮ ਕੀਤਾ ਹੋਇਆ ਹੈ। ਰਾਕੇਸ਼ ਨੇ ਆਪਣੇ ਜੀਵਨ ਨਾਲ ਸਬੰਧਤ ਕੁਝ ਗੱਲਾਂ ਕਹੀਆਂ।

ak
Conclusion: