ਚੰਡੀਗੜ੍ਹ: ਪ੍ਰਸਿੱਧ ਸਰੋਦ ਵਾਦਕ ਉਸਤਾਦ ਅਮਜਦ ਅਲੀ ਖ਼ਾਨ (Amjad Ali Khan) ਅੱਜ ਆਪਣਾ ਜਨਮ ਦਿਨ (Happy Birthday) ਮਨਾ ਰਹੇ ਹਨ। ਇਸ ਮੌਕੇ ਸੰਗੀਤ ਜਗਤ ਤੋਂ ਲੈ ਕੇ ਹਰ ਕੋਈ ਉਹਨਾਂ ਨੂੰ ਪ੍ਰਸੰਦ ਕਰਨ ਵਾਲਾ ਉਹਨਾਂ ਨੂੰ ਵਧਾਈਆ ਦੇ ਰਿਹਾ ਹੈ।
ਇਹ ਵੀ ਪੜੋ: ਕਰੂਜ਼ ਡਰੱਗ ਮਾਮਲਾ: NCB ਨੇ ਮਸ਼ਹੂਰ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਮਾਰਿਆ ਛਾਪਾ
ਦੱਸ ਦਈਏ ਕਿ ਅਮਜਦ ਅਲੀ ਖ਼ਾਨ (Amjad Ali Khan) ਨੇ ਇੱਕ ਸੰਗੀਤਕ ਪਰਿਵਾਰ ਵਿੱਚ ਜਨਮ ਲਿਆ ਸੀ। ਅਮਜਦ ਅਲੀ ਖ਼ਾਨ (Amjad Ali Khan) ਦਾ ਜਨਮ 9 ਅਕਤੂਬਰ 1945 ਨੂੰ ਗਵਾਲੀਅਰ ਵਿੱਚ ਹੋਇਆ ਸੀ। ਅਮਜਦ ਅਲੀ ਖ਼ਾਨ (Amjad Ali Khan) ਦਾ ਬਚਪਨ ਦਾ ਨਾਂ ਮਾਸੂਮਅਲੀ ਖਾਨ ਹੈ।
1960 ਦੇ ਬਾਅਦ ਅਮਜਦ ਅਲੀ ਖ਼ਾਨ (Amjad Ali Khan) ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅਮਜਦ ਅਲੀ ਖ਼ਾਨ (Amjad Ali Khan)ਨ ਨੂੰ 2001 ਵਿੱਚ ਭਾਰਤ ਦੇ ਦੂਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜੋ: 48 ਸਾਲਾਂ ਦੇ ਹੋਏ ਸੰਗਤਾਰ ਹੀਰ
ਅਮਜਦ ਅਲੀ ਖ਼ਾਨ (Amjad Ali Khan) ਵੱਲੋਂ ਭਾਰਤੀ ਸੰਗੀਤ ਦੇ ਖੇਤਰ ਵਿੱਚ ਪਾਏ ਆਪਣੇ ਬਹੁਮੁੱਲੇ ਯੋਗਦਾਨ ਬਦਲੇ ਕੇਰਲ ਸਰਕਾਰ (Government of Kerala) ਨੇ ਉਹਨਾਂ ਦਾ ਵੱਕਾਰੀ ਐਵਾਰਡ ਸਵਾਤੀ ਸੰਗੀਤ ਪੁਰਸਕਾਰ ਨਾਲ ਸਨਮਾਨ ਕੀਤਾ ਹੈ। ਇਸ ਤੋਂ ਇਲਾਵਾਂ ਉਹਨਾਂ ਨੂੰ ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ, ਪਦਮ ਸ਼੍ਰੀ ਅਵਾਰਡ ਵੀ ਮਿਲ ਚੁੱਕੇ ਹਨ।