ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਹੋਰ ਗਾਇਕ ਵੀ ਸੁਰਖ਼ੀਆਂ 'ਚ ਬਣੇ ਰਹੇ ਹਨ। ਇਸ ਵਾਰ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਸੁਰਖੀਆਂ ਦਾ ਪਾਤਰ ਬਣੇ ਹੋਏ ਹਨ। ਇਸ ਵਾਰ ਕਿਸੇ ਵਿਵਾਦ ਕਾਰਨ ਨਹੀਂ ਬਲਕਿ ਗੁਰਨਾਮ ਭੁੱਲਰ ਦੇ ਨਵੇਂ ਗਾਣੇ ਕਰਕੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਹੋਰ ਪੜ੍ਹੋ: ਨਹੀਂ ਰਹੇ ਮਸ਼ਹੂਰ ਨਿਰਮਾਤਾ ਚੰਪਕ ਜੈਨ
ਗੁਰਨਾਮ ਭੁੱਲਰ ਨੇ ਗਾਣੇ ਦਾ ਪੋਸਟਰ ਜਾਰੀ ਕੀਤਾ ਹੈ। ਇਸ ਗਾਣੇ ਦਾ ਨਾਂਅ ‘I Don’t Quit’ ਹੈ। ਗੁਰਨਾਮ ਭੁੱਲਰ ਨੇ ਇਸ ਗੀਤ ਨੂੰ ਕੰਪੋਜ਼, ਲਿਖਿਆ ਤੇ ਗਾਇਆ ਵੀ ਹੈ। ਇਸ ਗਾਣੇ ਦੀ ਰਿਲੀਜ਼ ਤਰੀਕ ਦੀ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ
ਇਹ ਗੀਤ ਜੱਸ ਰਿਕਾਰਡਸ ਦੇ ਲੇਬਲ ਹੇਠਾਂ ਤਿਆਰ ਕੀਤਾ ਗਿਆ ਹੈ। ਗੁਰਨਾਮ ਭੁੱਲਰ ਦੇ ਇਸ ਗੀਤ ਦੇ ਪੋਸਟਰ ਤੋਂ ਇੰਝ ਲੱਗ ਰਿਹਾ ਹੈ ਕਿ ਇਸ ਵਾਰ ਗੁਰਨਾਮ ਦਾ ਇਹ ਗਾਣਾ ਥੋੜਾ ਅਲਗ ਹੋਵੇਗਾ। ਗੁਰਨਾਮ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਚੰਗਾ ਨਾਂਅ ਬਣਾ ਚੁੱਕੇ ਹਨ। ਦੇਖਣਯੋਗ ਹੋਵੇਗਾ ਕਿ ਗੁਰਨਾਮ ਕਦੋਂ ਤੱਕ ਇਹ ਗੀਤ ਆਪਣੇ ਫ਼ੈਨਸ ਨਾਲ ਸਾਂਝਾ ਕਰਨਗੇ।