ਚੰਡੀਗੜ੍ਹ: ਟੈਲੀਵਿਜ਼ਨ ਦਾ ਮਸ਼ਹੂਰ ਸੀਰੀਅਲ 'ਅਨੁਪਮਾ' ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਹ ਸ਼ੋਅ ਪਿਛਲੇ ਕਈ ਹਫ਼ਤਿਆਂ ਤੋਂ ਟੀਆਰਪੀ ਦੀ ਟਾਪ ਲਿਸਟ ਵਿੱਚ ਹੈ। ਇਸ ਸ਼ੋਅ 'ਚ ਹਰ ਰੋਜ਼ ਕੋਈ ਨਾ ਕੋਈ ਨਵਾਂ ਟਵਿਸਟ ਦੇਖਣ ਨੂੰ ਮਿਲਦਾ ਹੈ। ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਅਨੁਜ ਕਪਾਡੀਆ ਯਾਨੀ ਗੌਰਵ ਖੰਨਾ (Guarav Khanna) ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।
- " class="align-text-top noRightClick twitterSection" data="
">
ਪਤਨੀ ਨਾਲ ਰੁਮਾਂਟਿਕ ਹੋਏ ਗੌਰਵ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੌਰਵ ਖੰਨਾ (Guarav Khanna) ਇਕ ਲੜਕੀ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਹ ਕੁੜੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਆਕਾਂਕਸ਼ਾ ਚਮੋਲਾ (Akansha Chamola) ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੌਰਵ (Guarav Khanna) ਕੁਰਸੀ 'ਤੇ ਬੈਠਾ ਹੈ ਅਤੇ ਜੁੱਤੇ ਪਾ ਰਿਹਾ ਹੈ। ਫਿਰ ਪਤਨੀ ਅਕਾਂਕਸ਼ਾ ਉਸ ਲਈ ਪਾਣੀ ਦੀ ਬੋਤਲ ਲੈ ਕੇ ਆਉਂਦੀ ਹੈ। ਜਿਵੇਂ ਹੀ ਗੌਰਵ ਪਾਣੀ ਦੀ ਬੋਤਲ ਲੈਣ ਲਈ ਆਪਣਾ ਹੱਥ ਵਧਾਉਂਦਾ ਹੈ, ਅਕਾਂਕਸ਼ਾ (Akansha Chamola) ਬੋਤਲ ਛੱਡ ਕੇ ਉਸਦਾ ਹੱਥ ਫੜਦੀ ਹੈ। ਫਿਰ ਗੌਰਵ ਪਤਨੀ ਆਕਾਂਕਸ਼ਾ ਨੂੰ ਬੁੱਲ੍ਹਾਂ 'ਤੇ ਚੁੰਮਦਾ ਹੈ। ਇਸ ਜੋੜੇ ਦਾ ਇਹ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਗੌਰਵ ਖੰਨਾ (Guarav Khanna) ਅਤੇ ਆਕਾਂਸ਼ਾ ਚਮੋਲਾ (Akansha Chamola) ਦੇ ਰਿਸ਼ਤੇ ਨੂੰ 5 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਮੌਕੇ 'ਤੇ ਆਕਾਂਕਸ਼ਾ ਨੇ ਪਤੀ ਗੌਰਵ ਨਾਲ ਇਹ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤੇ ਫੈਨਜ਼ ਉਨ੍ਹਾਂ ਦੇ ਪਿਆਰ ਦੀ ਤਾਰੀਫ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਆਕਾਂਸ਼ਾ ਚਮੋਲਾ (Akansha Chamola) ਅਤੇ ਗੌਰਵ ਖੰਨਾ (Guarav Khanna) ਦੀ ਲਵ ਸਟੋਰੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਆਡੀਟੋਰੀਅਮ ਵਿੱਚ ਹੋਈ ਸੀ। ਉਸ ਸਮੇਂ ਗੌਰਵ ਖੰਨਾ ਟੀਵੀ ਦੇ ਮਸ਼ਹੂਰ ਐਕਟਰ ਬਣ ਚੁੱਕੇ ਸਨ ਪਰ ਅਕਾਂਸ਼ਾ ਚਮੋਲਾ ਇੰਡਸਟਰੀ ਵਿੱਚ ਨਵੀਂ ਸੀ। ਉਸ ਸਮੇਂ ਆਕਾਂਕਸ਼ਾ ਗੌਰਵ ਖੰਨਾ ਨੂੰ ਪਛਾਣ ਨਹੀਂ ਸਕੀ ਸੀ। ਇਸ ਗੱਲ ਦਾ ਖੁਲਾਸਾ ਖੁਦ ਗੌਰਵ ਨੇ ਇਕ ਇੰਟਰਵਿਊ ਦੌਰਾਨ ਕੀਤਾ ਸੀ।
ਇਹ ਵੀ ਪੜੋ: ਕੋਰੋਨਾ ਪੀੜਤ ਕੋਰੀਓਗ੍ਰਾਫਰ ਸ਼ਿਵ ਸ਼ੰਕਰ ਦੇ ਇਲਾਜ ਦਾ ਖਰਚਾ ਚੁੱਕਣਗੇ ਸੋਨੂੰ ਸੂਦ