ETV Bharat / sitara

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਹੋਇਆ ਠੱਪ

ਦਰਸ਼ਨ ਔਲਖ ਮੁਤਾਬਕ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ 'ਤੇ ਜਿੰਨ੍ਹਾਂ ਪ੍ਰਭਾਵ ਪਿਆ ਉੱਥੇ ਹੀ ਕੰਮ ਨਾ ਮਿਲਣ ਕਾਰਨ ਕੁੱਝ ਲਾਈਨਮੈਨ ਅਤੇ ਹੋਰ ਟੈਕਨੀਕਲ ਸਪੋਰਟ ਬੁਆਏ ਮਾਨਸਿਕ ਤੌਰ 'ਤੇ ਵੀ ਬੀਮਾਰ ਹੁੰਦੇ ਜਾ ਰਹੇ ਹਨ।

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਦਾ ਪਿਆ ਪ੍ਰਭਾਵ

author img

By

Published : Jun 9, 2020, 9:47 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਫਿਲਮ ਜਗਤ 'ਚ ਵੀ ਸੁੰਨ ਪਸਰ ਗਈ ਹੈ। ਇਸ ਬਾਬਤ ਈਟੀਵੀ ਭਾਰਤ ਨੇ ਐਕਟਰ ਦਰਸ਼ਨ ਔਲਖ ਨਾਲ ਖਾਸ ਗੱਲਬਾਤ ਕੀਤੀ। ਦਰਸ਼ਨ ਔਲਖ ਨੇ ਦੱਸਿਆ ਕਿ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ 'ਤੇ ਤਾਂ ਪ੍ਰਭਾਵ ਪਿਆ ਹੈ, ਉੱਥੇ ਹੀ ਕੁੱਝ ਲਾਈਨਮੈਨ, ਟੈਕਨੀਕਲ ਸਪੋਰਟ ਵਿੱਚ ਕੰਮ ਕਰਦੇ ਵਰਕਰ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਜਾ ਰਹੇ ਹਨ। ਕੰਮ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਦਾ ਪਿਆ ਪ੍ਰਭਾਵ
ਔਲਖ ਨੇ ਕਿਹਾ ਕਿ ਇਸ ਮਹਾਂਮਾਰੀ 'ਚ ਲੋਕਾਂ ਨੂੰ ਮਾਸਕ ਦੇਣਾ ਤਾਂ ਦੂਰ ਦੀ ਗੱਲ ਪ੍ਰਵਾਸੀਆਂ ਨੂੰ ਟਰੇਨਾਂ ਤੱਕ ਨਹੀਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਫਿਲਮ ਇੰਡਸਟਰੀ ਤੇ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਸਬਸਿਡੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੀ ਪਾਲੀਵੁੱਡ ਜਗਤ ਨੂੰ ਫਿਲਮਾਂ ਸ਼ੂਟ ਕਰਨ ਸਬੰਧੀ ਸਬਸਿਡੀ ਦੇਣ ਦਾ ਐਲਾਨ ਕਰੇਗਾ।ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਫਿਲਮ ਇੰਡਸਟਰੀ ਨੂੰ ਪ੍ਰਮੋਟ ਜੇਕਰ ਸਰਕਾਰ ਕਰੇ ਤਾਂ ਤਕਰੀਬਨ 25 ਤੋਂ 30 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਸਿੱਧਾ ਮਿਲੇਗਾ ਕੋਈ ਵੀ ਕਲਾਕਾਰ ਮੁਬੰਈ ਜਾਣ ਦੀ ਖੇਚਲ ਨਹੀਂ ਕਰੇਗਾ।

ਦਰਸ਼ਨ ਔਲਖ ਨੇ ਸਿੱਧੂ ਮੂਸੇਵਾਲਾ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਉਹ ਸਿੱਧੂ ਨੂੰ ਪਰਸਨਲੀ ਤੌਰ 'ਤੇ ਮਿਲੇ ਵੀ ਨੇ, ਉਹ ਇੱਕ ਚੰਗਾ ਇਨਸਾਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀਰ ਰਸ ਗਾਣੇ ਸੁਣਨਾ ਪਸੰਦ ਹਨ, ਸ਼ਾਇਦ ਇਹੀ ਕਾਰਨ ਹੈ ਕਿ ਚਮਕੀਲੇ ਤੋਂ ਲੈ ਕੇ ਹੁਣ ਤੱਕ ਕਈ ਸਿੰਗਰਾਂ ਦੇ ਹਥਿਆਰ ਵਾਲੇ ਗਾਣੇ ਅੱਜ ਵੀ ਲੋਕ ਸੁਣਦੇ ਹਨ।

ਕੋਰੋਨਾ ਵਾਇਰਸ ਦੇ ਕਾਰਨ ਬਦਲਦੇ ਹਾਲਾਤਾਂ ਨੂੰ ਵੇਖਦਿਆਂ ਦਰਸ਼ਨ ਔਲਖ ਵੱਲੋਂ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਵੱਲੋਂ ਆਸਟ੍ਰੇਲੀਆ ਪੋਲੈਂਡ ਤੇ ਸਵਿਟਜ਼ਰਲੈਂਡ 'ਚ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.