ETV Bharat / sitara

ਮਹਾਰਾਸ਼ਟਰ ਦੀ ਸਿਆਸਤ 'ਤੇ ਬੋਲੀ ਬਾਲੀਵੁੱਡ ਅਦਾਕਾਰਾ ਡੌਲੀ ਬਿੰਦਰਾ

ਮਹਾਰਾਸ਼ਟਰਾ ਵਿੱਚ ਸਿਆਸੀ ਰੁਖ ਬਦਲਣ 'ਤੇ ਬਾਲੀਵੁੱਡ ਅਦਾਕਾਰਾ ਡੌਲੀ ਬਿੰਦਰਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ, ਸ਼ਰਦ ਪਵਾਰ ਜੀ ਨੇ ਕਮਾਲ ਕਰ ਦਿੱਤੀ।

dolly bindra comment on sharad pawar
ਫ਼ੋਟੋ
author img

By

Published : Nov 27, 2019, 12:31 PM IST

ਮੁੰਬਈ: ਮਹਾਰਾਸ਼ਟਰ ਵਿੱਚ ਸੱਤਾ ਨੂੰ ਲੈਕੇ ਸਿਆਸੀ ਲੜਾਈ ਹਾਲੇ ਵੀ ਜਾਰੀ ਹੈ। ਜਿੱਥੇ ਬੀਤੇ ਐਤਵਾਰ ਨੂੰ ਦੇਵੇਂਦਰ ਫੜਨਵੀਸ ਨੇ ਮੁੱਖਮੰਤਰੀ ਅਤੇ ਅਜੀਤ ਪਵਾਰ ਨੇ ਉਪ-ਮੁੱਖਮੰਤਰੀ ਅਹੁਦੇ ਦੀ ਸੰਹੁ ਲਈ ਸੀ, ਤਾਂ ਉੱਥੇ ਹੀ 2 ਦਿਨਾਂ ਬਾਅਦ ਹੀ ਉਨ੍ਹਾਂ ਨੇ ਅਸਤੀਫ਼ਾ ਵੀ ਦੇ ਦਿੱਤਾ। ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੇ ਲਈ ਹੋਈ ਇਸ ਫੇਰ-ਬਦਲ ਨੇ ਲੋਕਾਂ ਨੂੰ ਕਾਫ਼ੀ ਹੈਰਾਨ ਕਰ ਦਿੱਤਾ ਸੀ। ਇਸ ਮਾਮਲੇ ਤੋਂ ਬਾਅਦ ਚਾਰੇ ਪਾਸਿਉਂ ਹੀ ਲੋਕਾਂ ਦੇ ਰਿਐਕਸ਼ਨ ਮਿਲਣੇ ਸ਼ੁਰੂ ਹੋ ਗਏ।

ਹੋਰ ਪੜ੍ਹੋ: ਲੁਧਿਆਣਾ ਏਡੀਸੀਪੀ ਦਫ਼ਤਰ ਪਹੁੰਚੇ ਐਲੀ ਮਾਂਗਟ

ਹਾਲ ਹੀ ਵਿੱਚ ਇਸ ਮਾਮਲੇ ਉੱਤੇ ਬਾਲੀਵੁੱਡ ਅਦਾਕਾਰਾ ਅਤੇ ਬਿੱਗ ਬੌਸ 4 ਦੀ ਕੰਟੈਂਸਟੈਂਟ ਡੌਲੀ ਬਿੰਦਰਾ ਨੇ ਟਵੀਟ ਕਰ ਆਪਣੀ ਰਾਏ ਦਿੱਤੀ, ਜੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਡੌਲੀ ਬਿੰਦਰਾ ਨੇ ਆਪਣੇ ਟਵੀਟ ਵਿੱਚ ਮਹਾਰਾਸ਼ਟਰ ਵਿੱਚ ਹੋਏ ਇਸ ਮਾਮਲੇ ਉੱਤੇ ਆਪਣੀ ਰਾਏ ਪੇਸ਼ ਕਰਦੇ ਹੋਏ ਕਿਹਾ ਹੈ ਕਿ, ਸ਼ਰਦ ਪਵਾਰ ਜੀ ਨੇ ਕਮਾਲ ਕੀਤਾ। ਇਸ ਤੋਂ ਇਲਾਵਾ ਡੌਲੀ ਨੇ ਹੋਰ ਵੀ ਕਈ ਟਵੀਟ ਕੀਤੇ, ਜਿਸ ਵਿੱਚ ਉਨ੍ਹਾਂ ਨੇ ਮਹਾਰਾਸ਼ਟਰਾ ਲਈ ਇਹ ਇੱਕ ਇਤਿਹਾਸਿਕ ਦਿਨ ਦੱਸਿਆ।

ਡੌਲੀ ਦੇ ਟਵੀਟ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ,ਉਨ੍ਹਾਂ ਨੇ ਅੱਗੇ ਟਵੀਟ ਕਰ ਕਿਹਾ ਕਿ, ਅੱਜ ਦੇ ਦਿਨ ਬਾਲਾ ਸਹਿਬ ਠਾਕਰੇ ਜੀ ਬਹੁਤ ਖ਼ੁਸ਼ ਹੁੰਦੇ, ਅੱਜ ਦੇ ਦਿਨ ਉਨ੍ਹਾਂ ਦਾ ਆਸ਼ੀਰਵਾਦ ਆਪਣੇ ਪਰਿਵਾਰ ਦੇ ਨਾਲ ਹੈ।

ਹੋਰ ਪੜ੍ਹੋ: Birthday Special: 27 ਸਾਲਾਂ ਦੀ ਹੋਈ ਹਿਮਾਂਸ਼ੀ, ਬਿਗ ਬੌਸ 'ਚ ਕਰ ਰਹੀ ਹੈ ਕਮਾਲ

ਦੱਸ ਦੇਈਏ ਕਿ ਅਜੀਤ ਪਵਾਰ ਅਤੇ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਤੋਂ ਬਾਅਦ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦੀ ਬੈਠਕ ਵਿੱਚ ਊਧਵ ਠਾਕਰੇ ਦਾ ਨਾਂਅ ਮੁੱਖਮੰਤਰੀ ਦੇ ਅਹੁਦੇ ਲਈ ਐਲਾਨਿਆਂ ਗਿਆ ਹੈ, ਜੋ 28 ਨਵੰਬਰ ਨੂੰ ਮੁੱਖਮੰਤਰੀ ਦੇ ਅਹੁਦੇ ਦੀ ਸੰਹੂ ਚੁੱਕਣਗੇ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.