ਮੁੰਬਈ: ਕੋਰੋਨਾ ਵਾਇਰਸ ਕਾਰਨ ਇੱਕ ਹੋਰ ਟੀਵੀ ਅਦਾਕਾਰਾ ਦੀ ਬਿਲਡਿੰਗ ਸੀਲ ਹੋਣ ਦੀ ਖ਼ਬਰ ਆ ਰਹੀ ਹੈ। ਇਹ ਟੀਵੀ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਬਿੱਗ ਬੌਸ 13 ਫੇਮ ਦੇਵੋਲੀਨਾ ਭੱਟਾਚਾਰਜੀ ਹੈ। ਖ਼ਬਰਾਂ ਅਨੁਸਾਰ ਅਦਾਕਾਰਾ ਦੀ ਬਿਲਡਿੰਗ 'ਚ ਇੱਕ ਕੁੱਕ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਇਆ ਜਿਸ ਤੋਂ ਬਾਅਦ ਪੂਰੀ ਬਿਲਡਿੰਗ ਸੀਲ ਕਰ ਦਿੱਤੀ ਗਈ ਹੈ।
- " class="align-text-top noRightClick twitterSection" data="
">
ਮੀਡੀਆ ਨਾਲ ਗੱਲ ਕਰਦਿਆਂ ਅਦਾਕਾਰਾ ਨੇ ਦੱਸਿਆ, "ਸਾਡੀ ਬਿਲਡਿੰਗ 'ਚ ਇੱਕ ਕੁੱਕ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ।" ਖ਼ਬਰ ਅਨੁਸਾਰ ਉਹ ਕੁੱਕ ਕਿਸੇ ਹੋਰ ਦੇ ਘਰ ਦੇ ਨਾਲ-ਨਾਲ ਦੇਵੋਲੀਨਾ ਦੇ ਘਰ ਵੀ ਕੰਮ ਕਰਦਾ ਸੀ।
- " class="align-text-top noRightClick twitterSection" data="
">
ਕੁੱਕ ਦੇ ਕੋਰੋਨਾ ਵਾਇਰਸ ਪੌਜ਼ੀਟਿਵ ਆਉਣ ਤੋਂ ਬਾਅਦ ਅਦਾਕਾਰਾ ਨੇ ਖ਼ੁਦ ਨੂੰ 14 ਦਿਨ ਲਈ ਕੁਆਰੰਟੀਨ ਕਰ ਲਿਆ ਹੈ। ਦੱਸ ਦੇਈਏ ਕਿ ਦੇਵੋਲੀਨਾ ਆਪਣੀ ਮਾਂ ਅਤੇ ਭਰਾ ਦੇ ਨਾਲ ਮੁੰਬਈ ਦੇ ਗੋਰੇਗਾਵ ਈਸਟ 'ਚ ਰਹਿੰਦੀ ਹੈ। ਹਾਲਾਂਕਿ ਲੌਕਡਾਊਨ ਕਾਰਨ ਉਨ੍ਹਾਂ ਦਾ ਪਰਿਵਾਰ ਅਸਾਮ 'ਚ ਫਸਿਆ ਹੋਇਆ ਹੈ।