ਮੁੰਬਈ: ਬਿੱਗ ਬੌਸ 13 ਵਿੱਚ ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਇੱਕ ਦੂਜੇ ਨੂੰ ਨੌਮੀਨੇਟ ਕੀਤਾ। ਇਸ ਵਾਰ ਨੌਮੀਨੇਟ ਦੀ ਪ੍ਰਕਿਰਿਆ ਕੁਝ ਵੱਖਰੀ ਸੀ। ਘਰ ਦੇ ਰਹਿਣ ਵਾਲੇ ਮੈਂਬਰਾਂ ਨੇ ਇੱਕ ਦੂਜੇ ਦੇ ਚਿਹਰੇ 'ਤੇ ਮੋਹਰ ਲਗਾਈ ਅਤੇ ਇਸ ਦਾ ਕਾਰਨ ਦਿੱਤਾ ਕਿ ਉਹ ਉਸ ਨੂੰ ਘਰੋਂ ਬੇ-ਘਰ ਕਿਉਂ ਕਰਨਾ ਚਾਹੁੰਦੇ ਹੋਂ। ਇਸ ਪ੍ਰਕਿਰਿਆ ਦੌਰਾਨ ਪਰਿਵਾਰਕ ਮੈਂਬਰਾਂ ਵਿੱਚ ਕਾਫ਼ੀ ਝਗੜਾ ਹੋਇਆ ਸੀ।
ਹੋਰ ਪੜ੍ਹੋ: ਨੈਣ ਤਰਸਦੈ ਰਹਿੰਦੇ ਨਨਕਾਣਾ ਦੇਖਣ ਨੂੰ: ਭਗਵੰਤ ਮਾਨ
ਇਸ ਵਾਰ ਛੇ ਮੈਂਬਰਾਂ ਨੂੰ ਘਰ ਤੋਂ ਬੇ ਘਰ ਲਈ ਨੌਮੀਨੇਟ ਕੀਤਾ ਗਿਆ। ਨੌਮੀਨੇਟ ਮੈਂਬਰਾਂ ਵਿੱਚ ਵਿਸ਼ਾਲ ਆਦਿੱਤਿਆ ਸਿੰਘ, ਮਧੁਰਿਮਾ ਤੁਲੀ, ਸ਼ੇਫਾਲੀ ਬੱਗਾ, ਸ਼ੇਫਾਲੀ ਜਰੀਵਾਲਾ, ਮਾਹਿਰਾ ਸ਼ਰਮਾ ਅਤੇ ਰਸ਼ਮੀ ਦੇਸਾਈ ਹਨ। ਰਸ਼ਮੀ ਦੇਸਾਈ ਨੂੰ ਛੱਡ ਕੇ ਇਹ ਸਾਰੇ ਮੈਂਬਰ ਪਰਿਵਾਰ ਦੇ ਮੈਂਬਰਾਂ ਦੀ ਵੋਟ ਦੇ ਅਧਾਰ 'ਤੇ ਨੌਮੀਨੇਟ ਕੀਤੇ ਗਏ ਸਨ। ਜਦੋਂ ਕਿ ਰਸ਼ਮੀ ਦੇਸਾਈ ਨੂੰ ਸ਼ਹਿਨਾਜ਼ ਨੇ ਘਰੋਂ ਸਿੱਧਾ ਬੇ-ਘਰ ਕਰਨ ਲਈ ਨੌਮੀਨੇਟ ਕੀਤਾ ਸੀ।
ਹੋਰ ਪੜ੍ਹੋ: CAA ਅਤੇ NCR ਦੀ ਬਹਿਸ ਦੌਰਾਨ ਫ਼ਿਲਮ ਨਿਰਮਾਤਾ ਰੌਨੀ ਸੇਨ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ
ਦਰਅਸਲ, 'ਬਿੱਗ ਬੌਸ' ਨੇ ਸ਼ਹਿਨਾਜ਼ ਨੂੰ ਕਪਤਾਨ ਹੋਣ ਕਾਰਨ ਕਿਸੇ ਇੱਕ ਮੈਂਬਰ ਨੂੰ ਘਰ ਤੋਂ ਸਿੱਧਾ ਬੇਘਰ ਕਰਨ ਲਈ ਨੌਮੀਨੇਟ ਲਈ ਕਿਹਾ।ਖ਼ਾਸ ਗੱਲ ਇਹ ਹੈ ਕਿ ਸ਼ਹਿਨਾਜ਼ ਨੇ ਸਿਧਾਰਥ ਕਰਕੇ ਰਸ਼ਮੀ ਨੂੰ ਨੌਮੀਨੇਟ ਕੀਤਾ ਹੈ।