ਮੁੰਬਈ : ਮਸ਼ਹੂਰ ਅਦਾਕਾਰ ਅਲੀ ਗੋਨੀ ਨੇ ਆਪਣੀ ਮਾਂ ਦੇ ਲਈ ਤੋਹਫੇ ਵਜੋਂ ਜੰਮੂ ਵਿਖੇ ਸਥਿਤ ਘਰ ਨੂੰ ਰੈਨੋਵੇਟ ਕਰਵਾ ਰਹੇ ਹਨ। ਅਦਾਕਾਰ ਦਾ ਕਹਿਣਾ ਹੈ ਕਿ ਇਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ, " ਉਨ੍ਹਾਂ ਦੀ ਮਾਂ ਚਾਹੁੰਦੀ ਸੀ ਕਿ ਜੰਮੂ ਵਿੱਚ ਸਾਡਾ ਪੁਰਾਣਾ ਘਰ ਰੈਨੋਵੇਟ ਕੀਤਾ ਜਾਵੇ। ਇਸ ਲਈ ਮਦਰਜ਼ ਡੇਅ ਦੇ ਖ਼ਾਸ ਮੌਕੇ ਉੱਤੇ ਮੈਂ ਉਨ੍ਹਾਂ ਨੂੰ ਇਹ ਤੋਹਫੇ ਵਜੋਂ ਦੇ ਰਿਹਾ ਹਾਂ। ਮੈਂ ਇਸ ਘਰ ਨੂੰ ਕੁੱਝ ਨਵਾਂ ਅਤੇ ਬਿਲਕੁੱਲ ਵੱਖਰੀ ਤਰ੍ਹਾਂ ਦੀ ਦਿੱਖ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਉਨ੍ਹਾਂ ਦੇ ਲਈ ਸਭ ਤੋਂ ਖ਼ਾਸ ਤੋਹਫਾ ਹੋਵੇਗਾ।
ਦੱਸਣਯੋਗ ਹੈ ਕਿ ਅਲੀ ਦੀ ਮਾਂ ਕੋਰੋਨਾ ਪੌਜ਼ੀਟਿਵ ਹਨ ਅਤੇ ਮੌਜੂਦਾ ਸਮੇਂ ਚ ਘਰ ਵਿੱਚ ਹੀ ਕੁਆਰਨਟਿਨ ਹਨ। ਇਸ ਦੇ ਚਲਦੇ ਅਲੀ ਕਾਫੀ ਪਰੇਸ਼ਾਨ ਹਨ। ਉਨ੍ਹਾਂ ਨੇ ਕਿਹਾ, " ਰੱਬ ਦੀ ਮੇਹਰ ਕਾਰਨ ਉਹ ਠੀਕ ਹਨ, ਮੈਂ ਚਾਹੁੰਦਾ ਹਾਂ ਕਿ ਉਹ ਜਲਦ ਤੋਂ ਜਲਦ ਰਿਕਰਵਰ ਹੋ ਜਾਣ। ਮੈਂ ਸਿਰਫ ਉਨ੍ਹਾਂ ਨੂੰ ਵੇਖਣ ਦੀ ਉਢੀਕ ਕਰ ਰਿਹਾ ਹਾਂ ਕਿ ਕਦ ਮੈਂ ਆਪਣੀ ਮਾਂ ਨੂੰ ਗਲੇ ਲਗਾ ਸਕਾਂਗਾ। ਅਲੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਹਰ ਚੁਣੌਤੀਭਰੇ ਹਲਾਤਾਂ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਸਿੱਖਿਆ ਦਿੱਤੀ ਹੈ।