ਮੁੰਬਈ: ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸੇ ਦਰਮਿਆਨ ਲੋਕਾਂ ਦੀ ਭਾਰੀ ਮੰਗ ਉੱਤੇ 80 ਤੇ 90 ਦੇ ਦਹਾਕੇ ਦੇ ਮਸ਼ਹੂਰ ਤੇ ਲੋਕਪ੍ਰਿਅ ਨਾਟਕ 'ਰਾਮਾਇਣ', 'ਮਹਾਭਾਰਤ' ਤੇ 'ਸਰਕਸ' ਮੁੜ ਤੋਂ ਪ੍ਰਸਾਰਿਤ ਹੋਏ ਹਨ। ਇਸ ਦੇ ਨਾਲ ਟੈਲੀਵਿਜ਼ਨ ਪ੍ਰਸ਼ੰਸਕਾਂ ਲਈ ਇੱਕ ਹੋਰ ਖ਼ੁਸ਼ਖਬਰੀ ਹੈ ਕਿ ਦੂਰਦਰਸ਼ਨ ਉੱਤੇ ਸਾਰਿਆਂ ਦਾ ਸੁਪਰਹੀਰੋ 'ਸ਼ਕਤੀਮਾਨ' ਫਿਰ ਤੋਂ ਪ੍ਰਸਾਰਿਤ ਹੋਵੇਗਾ।
'ਸ਼ਕਤੀਮਾਨ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ 'ਰਾਮਾਇਣ' ਤੇ 'ਮਹਾਭਾਰਤ' ਦੀ ਸ਼ੁਰੂਆਤ ਉੱਤੇ ਆਪਣੀ ਖ਼ੁਸ਼ੀ ਜਾਹਰ ਕੀਤੀ ਹੈ।
- " class="align-text-top noRightClick twitterSection" data="
">
ਇਸ ਦੇ ਬਾਅਦ ਉਨ੍ਹਾਂ ਕਿਹਾ, "ਮੈਂ ਤੁਹਾਨੂੰ ਇੱਕ ਹੋਰ ਚੰਗੀ ਖ਼ੁਸ਼ਖ਼ਬਰੀ ਸੁਣਾਉਣ ਵਾਲਾ ਹਾਂ ਕਿ ਜਲਦ ਹੀ ਤੁਹਾਡਾ ਮਨਪਸੰਦ ਨਾਟਕ 'ਸ਼ਕਤੀਮਾਨ' ਵੀ ਸ਼ੁਰੂ ਹੋਣ ਵਾਲਾ ਹੈ। ਕਦੋਂ ਤੇ ਕਿੰਨੇ ਵਜੇ .... ਇਹ ਤੁਹਾਨੂੰ ਜਲਦ ਹੀ ਪਤਾ ਲੱਗ ਜਾਵੇਗਾ।"
ਦੱਸ ਦੇਈਏ ਕਿ 'ਸ਼ਕਤੀਮਾਨ' ਦਾ ਪ੍ਰਸਾਰਣ ਦੁਰਦਰਸ਼ਨ ਉੱਤੇ ਸਾਲ 1997 ਵਿੱਚ ਹੋਇਆ ਸੀ ਤੇ ਇਸ ਨੂੰ ਭਾਰਤ ਦਾ ਪਹਿਲਾ ਸੁਪਰਹੀਰੋ ਮੰਨਿਆ ਜਾਂਦਾ ਹੈ ਮੁਕੇਸ਼ ਖੰਨਾ ਨੇ ਸ਼ਕਤੀਮਾਨ ਦਾ ਕਿਰਦਾਰ ਨਿਭਾਇਆ ਸੀ, ਜੋ ਹਾਲੇ ਵੀ ਲੋਕਾਂ ਦੇ ਮਨ੍ਹਾਂ ਵਿੱਚ ਵੱਸਿਆ ਹੋਇਆ ਹੈ। ਸੀਰੀਅਲ ਦੇ ਅੰਤ ਵਿੱਚ ਬੱਚਿਆਂ ਨੂੰ ਸਿੱਖਿਆ ਦੇਣਾ ਤੇ ਕੁੱਝ ਚੰਗੀਆਂ ਆਦਤਾਂ ਦੇ ਬਾਰੇ ਦੱਸਣ, ਇਸ ਸੀਰੀਅਲ ਦੀ ਖ਼ਾਸੀਅਤ ਸੀ। ਇਹ ਸੀਰੀਅਲ ਤਕਰੀਬਨ 8 ਸਾਲਾਂ ਤੱਕ ਚੱਲਿਆ ਸੀ।