ਪੰਜਾਬੀ ਫ਼ਿਲਮ ਬੈਂਡ ਵਾਜੇ ਦਰਸ਼ਕਾਂ ਨੂੰ ਖੂ਼ਬ ਹਸਾ ਰਹੀ ਹੈ। ਇੰਡਸਟਰੀ ਦੇ ਮਝੇ ਹੋਏ ਕਲਾਕਾਰਾਂ ਦੇ ਨਾਲ ਬਣੀ ਇਸ ਫ਼ਿਲਮ 'ਚ ਡਾਇਰੈਕਟਰ ਸਮੀਪ ਕੰਗ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਚੰਡੀਗੜ੍ਹ : ਚੜ੍ਹਦੇ ਤੇ ਲਹਿੰਦੇ ਪੰਜਾਬ 'ਤੇ ਅਧਾਰਿਤ ਪੰਜਾਬੀ ਫ਼ਿਲਮ ਬੈਂਡ ਵਾਜੇ ਦਰਸ਼ਕਾਂ ਨੂੰ ਖੂ਼ਬ ਪਸੰਦ ਆ ਰਹੀ ਹੈ। ਇਸ ਫ਼ਿਲਮ 'ਚ ਬੀਨੂੰ ਢਿੱਲੋਂ, ਮੈਂਡੀ ਤਖ਼ੜ,ਜਸਵਿੰਦਰ ਭੱਲਾ, ਰੂਪਿੰਦਰ ਰੂਪੀ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ ਵਰਗੇ ਕਲਾਕਾਰਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਵੀ ਤੁਹਾਨੂੰ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।ਇਸ ਤੋਂ ਇਲਾਵਾ ਫ਼ਿਲਮ ਦੀ ਕਹਾਣੀ ਨੂੰ ਬਹੁਤ ਚੰਗੇ ਢੰਗ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਨੂੰ ਢਿੱਲੋਂ ਇੰਦਰ ਦਾ ਕਿਰਦਾਰ ਅਦਾ ਕਰ ਰਹੇ ਹਨ।ਜਿਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ ਪਾਕਿਸਤਾਨੀ ਕੁੜੀ ਮੈਂਡੀ ਤਖ਼ੜ ਦੇ ਨਾਲ , ਪਰਿਵਾਰ ਉਨ੍ਹਾਂ ਦਾ ਪਾਕਿਸਤਾਨੀ ਨੂੰਹ ਦੇ ਖ਼ਿਲਾਫ਼ ਹੁੰਦਾ ਹੈ।ਕਿਵੇਂ ਹੁੰਦਾ ਹੈ ਮੈਂਡੀ ਤਖ਼ੜ ਦਾ ਬੀਨੂੰ ਢਿੱਲੋਂ ਦੇ ਨਾਲ ਵਿਆਹ ਇਸ ਦੇ ਆਲੇ ਦੁਆਲੇ ਹੀ ਕਹਾਣੀ ਘੁੰਮਦੀ ਨਜ਼ਰ ਆਉਂਦੀ ਹੈ।
ਫ਼ਿਲਮ 'ਚ ਕਾਮੇਡੀ ਬੇਮਿਸਾਲ ਕੀਤੀ ਗਈ ਹੈ। ਪਰ ਇਸ ਫ਼ਿਲਮ 'ਚ ਡਬਲ ਮਿਨਿੰਗ ਕਾਮੇਡੀ ਵੀ ਬਹੁਤ ਜ਼ਿਆਦਾ ਕੀਤੀ ਗਈ ਹੈ ਜੋ ਹੱਸਣ 'ਤੇ ਘੱਟ ਅੱਖਾਂ ਨੀਵੀਆਂ ਕਰਨ ਤੇ ਜ਼ਿਆਦਾ ਮਜ਼ਬੂਰ ਕਰਦੀ ਹੈ, ਖ਼ੈਰ ਫਿਲਮ ਵਿਚ ਬਹੁਤ ਸੀਨ ਲਾਊਡ ਸਨ, ਜਿਸ ਨਾਲ ਫ਼ਿਲਮ ਡਰੈਗ ਹੁੰਦੀ ਨਜ਼ਰ ਆ ਰਹੀ ਸੀ। ਫ਼ਿਲਮ ਦੇ ਵਿਚ ਜੋ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਸਾਫ ਨਹੀਂ ਹੋਇਆ।
ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ ਹੈ 5 ਵਿੱਚੋਂ 2.5 ਸਟਾਰਜ਼।