ਪੰਜਾਬੀ ਫ਼ਿਲਮ ਡੀਐਸਪੀ ਦੇਵ 5 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਦੇਵ ਖਰੌੜ, ਮਾਨਵ ਵਿੱਜ ਅਤੇ ਮਹਿਰੀਨ ਪੀਰਜ਼ਾਦਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।
ਕਹਾਣੀ
ਇਸ ਫ਼ਿਲਮ ਦੀ ਕਹਾਣੀ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਹੈ। ਸਮਾਜਿਕ ਕੁਰੀਤੀਆਂ ਨੂੰ ਇਸ ਫ਼ਿਲਮ 'ਚ ਬਹੁਤ ਚੰਗੇ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਜ਼ਿਆਦਾਤਰ ਇਸ ਫ਼ਿਲਮ 'ਚ ਸਿਰਫ਼ ਐਕਸ਼ਨ ਹੀ ਵੇਖਣ ਨੂੰ ਮਿਲ ਰਿਹਾ ਹੈ।
ਅਦਾਕਾਰੀ
ਇਸ ਫ਼ਿਲਮ ਦੇ ਵਿੱਚ ਸਭ ਦੀ ਅਦਾਕਾਰੀ ਬਹੁਤ ਵਧੀਆ ਹੈ। ਨੈਗੇਟਿਵ ਕਰੈਕਟਰ ਅਦਾ ਕਰ ਰਹੇ ਮਾਨਵ ਵਿੱਜ ਦੀ ਅਦਾਕਾਰੀ ਨੇ ਇਸ ਫ਼ਿਲਮ 'ਚ ਜਾਨ ਪਾਈ ਹੈ। ਇਸ ਫ਼ਿਲਮ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਇਸ ਫ਼ਿਲਮ ਦੇ ਨਾਲ ਪਾਲੀਵੁੱਡ 'ਚ ਡੈਬਿਯੂ ਕੀਤਾ ਹੈ। ਐਕਸਪ੍ਰੈਸ਼ਨ ਤਾਂ ਉਨ੍ਹਾਂ ਦੇ ਬਾਕਮਾਲ ਹਨ ਪਰ ਸਮੱਸਿਆ ਡਬਿੰਗ ਦੀ ਹੈ। ਡੀਐਸਪੀ ਦੇਵ ਦਾ ਕਿਰਦਾਰ ਅਦਾ ਕਰ ਰਹੇ ਦੇਵ ਖਰੌੜ ਦੀ ਅਦਾਕਾਰੀ ਦਰਸ਼ਕਾਂ ਨੇ ਖ਼ੂਬ ਪਸੰਦ ਕੀਤੀ ਹੈ।
ਕਮੀਆਂ ਅਤੇ ਖੂਬੀਆਂ
ਇਸ ਫ਼ਿਲਮ 'ਚ ਐਕਸ਼ਨ ਵੱਧੀਆ ਵਿਖਾਉਣ ਦੀ ਕੋਸ਼ਿਸ਼ 'ਚ ਕਹਾਣੀ 'ਤੇ ਪ੍ਰਭਾਵ ਪਿਆ ਹੈ।
ਕੁਝ ਸੀਨਜ਼ ਫ਼ਿਲਮ ਦੀ ਕਹਾਣੀ 'ਚ ਢੁੱਕਦੇ ਨਹੀਂ ਹਨ।
ਡਾਇਲੋਗ 'ਤੇ ਹੋਰ ਮਿਹਨਤ ਕੀਤੀ ਜਾ ਸਕਦੀ ਸੀ।
ਫ਼ਿਲਮ 'ਚ ਹੋਰ ਸੁਧਾਰ ਹੋ ਸਕਦਾ ਸੀ।
ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਈ ਹੈ ਜ਼ਿਆਦਾਤਰ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਪੰਜ ਵਿੱਚੋਂ ਪੰਜ ਸਟਾਰ ਦਿੱਤੇ ਹਨ।