ਨਵੀਂ ਦਿੱਲੀ: ਹਾਲੀਵੁੱਡ ਅਦਾਕਾਰਾ ਆਨਾ ਕਰੀਨਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦਾ ਕਾਰਨ ਕੈਂਸਰ ਦੱਸਿਆ ਜਾ ਰਿਹਾ ਹੈ। ਆਨਾ 79 ਸਾਲ ਦੀ ਸੀ। ਕਰੀਨਾ ਦਾ ਦੇਹਾਂਤ ਸ਼ਨੀਵਾਰ ਨੂੰ ਦੁਪਹਿਰ ਦੇ 2.38 ਵਜੇ ਪੈਰਿਸ ਵਿੱਚ ਕੈਂਸਰ ਕਰਕੇ ਹੋਇਆ।
ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ
ਅਦਾਕਾਰਾ ਦੇ ਮੈਨੇਜਰ Laurent Ballandras ਨੇ ਹਾਲੀਵੁੱਡ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਤੀ ਡੈਨਿਸ ਬੈਰੀ ਵੀ ਉਸ ਸਮੇਂ ਉਨ੍ਹਾਂ ਨਾਲ ਮੌਜੂਦ ਸਨ। ਅਦਾਕਾਰਾ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਾਲੇ ਵੀ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਸਾਲ 1961 ਵਿੱਚ ਆਈ ਫ਼ਿਲਮ A woman is a woman, 1962 ਵਿੱਚ ਆਈ ਫ਼ਿਲਮ Weaver sa VA, ਸਾਲ 1964 ਵਿੱਚ ਆਈ Band of outsiders, 1965 ਵਿੱਚ ਆਈ ਫ਼ਿਲਮ Peret Le Fu ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਕਰੀਨਾ ਨੂੰ ਕੁਝ ਹੱਦ ਤੱਕ ਬਤੌਰ ਸਿੰਗਰ ਵੀ ਸਫ਼ਲਤਾ ਪ੍ਰਾਪਤ ਹੋਈ ਹੈ। ਅਦਾਕਾਰਾ ਨੇ Sauce le Soleil Accident ਨਾਮਕ ਗੀਤ Serge Gainsbourg ਦੇ ਨਾਲ ਰਿਕਾਰਡ ਕੀਤਾ ਗਿਆ ਸੀ।