ਚੰਡੀਗੜ੍ਹ: ਪੰਜਾਬੀ ਗਾਇਕ ਐਮੀ ਵਿਰਕ ਅਤੇ ਗੀਤਕਾਰ ਜਾਨੀ ਇੱਕ ਹੋਰ ਨਵੇਂ ਵਿਵਾਦ ਚ ਫਸ ਚੁੱਕੇ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਐਮੀ ਵਿਰਕ ਅਤੇ ਗੀਤਕਾਰ ਜਾਨੀ ਪੰਜਾਬੀ ਫਿਲਮ ਸੁਫਨਾ ਚ ਆਏ ਗੀਤ ਕਬੂਲ ਏ ਨੂੰ ਲੈ ਕੇ ਵਿਵਾਦ ’ਚ ਆ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਗੀਤ ਕਬੂਲ ਏ ਨੂੰ ਲੈ ਕੇ ਮੁਸਲਿਮ ਭਾਈਚਾਰੇ ਵੱਲੋਂ ਇਤਰਾਜ ਜਤਾਇਆ ਗਿਆ ਹੈ ਜਿਸ ਤੋਂ ਬਾਅਦ ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਪੋਸਟ ਸਾਂਝੀ ਕਰਕੇ ਮੁਆਫੀ ਮੰਗੀ ਹੈ।
- " class="align-text-top noRightClick twitterSection" data="
">
ਗੀਤਕਾਰ ਜਾਨੀ ਨੇ ਆਪਣੀ ਪੋਸਟ ਚ ਲਿਖਿਆ ਹੈ ਕਿ ਸਾਲ 2020 ਚ ਆਏ ਗੀਤ ਕਬੂਲ ਏ ਚ ਆਏ ਕੁਝ ਸ਼ਬਦਾਂ ਕਾਰਨ ਜਿਨ੍ਹਾਂ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਿਆ ਹੈ ਉਹ ਉਨ੍ਹਾਂ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਇਹ ਸਭ ਕੁਝ ਜਾਣਬੁਝ ਕੇ ਨਹੀਂ ਕੀਤਾ ਗਿਆ ਹੈ, ਜੇਕਰ ਉਨ੍ਹਾਂ ਨੂੰ ਇਸ ਸਬੰਧ ਚ ਪਹਿਲਾਂ ਪਤਾ ਹੁੰਦਾ ਤਾਂ ਉਹ ਇਨ੍ਹਾਂ ਸ਼ਬਦਾਂ ਇਸਤੇਮਾਲ ਗੀਤ ਚ ਨਹੀਂ ਕਰਦੇ।
ਦੱਸ ਦਈਏ ਕਿ ਜਾਨੀ ਨੇ ਆਪਣੀ ਪੋਸਟ ਰਾਹੀ ਮੁਆਫੀ ਮੰਗਦੇ ਹੋਏ ਕਿਹਾ ਕਿ ਗੀਤ ਚ ਸ਼ਬਦਾਂ ਨੂੰ ਹਟਾ ਦਿੱਤਾ ਗਿਆ ਹੈ ਜਿਵੇਂ ਹੀ ਸਾਨੂੰ ਪਤਾ ਲੱਗਾ ਹੈ ਕਿ ਗੀਤ ਦੇ ਕੁਝ ਸ਼ਬਦਾਂ ਨਾਲ ਕੁਝ ਲੋਕਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗਦੇ ਹਨ।
ਇਸ ਤੋਂ ਪਹਿਲਾਂ ਵੀ ਵਿਵਾਦਾਂ ਚ ਰਹੇ ਐਮੀ ਵਿਰਕ
ਕਾਬਿਲੇਗੌਰ ਹੈ ਕਿ ਪੰਜਾਬੀ ਅਦਾਕਾਰ ਐਮੀ ਵਿਰਕ ਦੀਆਂ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਦਰਅਸਲ 12 ਅਗਸਤ ਨੂੰ ਜ਼ੀ ਮੀਡੀਆ ਦੀ ਪ੍ਰੋਡਕਸ਼ਨ ਹੇਠ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਫ਼ਿਲਮ ਪੁਆੜਾ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।