ਹੈਦਰਾਬਾਦ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਸਾਲ 2021 ਬਾਲੀਵੁੱਡ ਲਈ ਕੁਝ ਖਾਸ ਨਹੀਂ ਰਿਹਾ। ਹਾਲਾਂਕਿ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਈਆਂ, ਜਿੰਨ੍ਹਾਂ 'ਚੋਂ ਕੁਝ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ, ਜਦਕਿ ਕੁਝ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਇਸ ਸਾਲ ਜ਼ਿਆਦਾਤਰ ਫਿਲਮਾਂ ਓਟੀਟੀ 'ਤੇ ਹੀ ਰਿਲੀਜ਼ ਹੋਈਆਂ। ਸਾਲ ਖਤਮ ਹੋਣ ਵਾਲਾ ਹੈ, ਇਸ ਲਈ ਅਸੀਂ ਸਾਲ ਦੀਆਂ ਹਿੱਟ ਅਤੇ ਫਲੌਪ ਫਿਲਮਾਂ ਬਾਰੇ ਗੱਲ ਕਰਾਂਗੇ।
ਸ਼ੇਰਸ਼ਾਹ
ਇਸ ਸਾਲ ਰਿਲੀਜ਼ ਹੋਈ ਦੇਸ਼ ਭਗਤੀ ਵਾਲੀ ਫਿਲਮ ‘ਸ਼ੇਰਸ਼ਾਹ’ ਨੇ ਦਰਸ਼ਕਾਂ ਦਾ ਪੈਸੇ ਵਸੂਲ ਕਰ ਦਿੱਤੇ। ਵਿਸ਼ਨੂੰ ਵਰਧਨ ਦੁਆਰਾ ਨਿਰਦੇਸ਼ਤ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਇਸ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਇਹ ਫਿਲਮ 'ਕਾਰਗਿਲ ਜੰਗ' (1999) 'ਚ ਸ਼ਹੀਦ ਹੋਏ ਕੈਪਟਨ ਵਿਕਰਮ ਬੱਤਰਾ ਦੀ ਲੜਾਈ 'ਤੇ ਆਧਾਰਿਤ ਸੀ, ਜੋ ਆਪਣੇ ਆਖਰੀ ਸਾਹ ਤੱਕ ਸਰਹੱਦ ਪਾਰ ’ਤੇ ਦੁਸ਼ਮਣਾਂ ਵਿਰੁੱਧ ਲੜਦਾ ਰਿਹਾ। ਫਿਲਮ 'ਚ ਸਿਧਾਰਥ ਨੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਅਤੇ ਕਿਆਰਾ ਨੇ ਡਿੰਪਲ ਦੀ ਭੂਮਿਕਾ ਨਿਭਾਈ ਹੈ।
ਸਰਦਾਰ ਊਧਮ
ਸ਼ੂਜਿਤ ਸਰਕਾਰ ਦੁਆਰਾ ਨਿਰਦੇਸ਼ਿਤ ਫਿਲਮ 'ਸਰਦਾਰ ਊਧਮ' ਸਾਲ ਦੀਆਂ ਹਿੱਟ ਫਿਲਮਾਂ ਦੀ ਸੂਚੀ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਵਿੱਕੀ ਕੌਸ਼ਲ ਨੇ ਫਿਲਮ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਇਹ ਫਿਲਮ ਇਸ ਸਾਲ 16 ਅਕਤੂਬਰ ਨੂੰ OTT 'ਤੇ ਰਿਲੀਜ਼ ਹੋਈ ਸੀ।
83
ਇਸ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਈ ਫਿਲਮ 83 ਅੱਜ ਵੀ ਸਿਨੇਮਾਘਰਾਂ 'ਚ ਚੱਲ ਰਹੀ ਹੈ। ਫਿਲਮ ਦੀ ਬਾਕਸ ਆਫਿਸ 'ਤੇ ਓਪਨਿੰਗ ਸ਼ਾਨਦਾਰ ਰਹੀ। ਫਿਲਮ ਨੂੰ ਕ੍ਰਿਕਟਸ ਵੱਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਚ ਰਣਵੀਰ ਸਿੰਘ ਨੇ 1983 ਕ੍ਰਿਕਟ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਦੂਜੇ ਪਾਸੇ ਦੀਪਿਕਾ ਕਪਿਲ ਦੇਵ ਦੀ ਪਤਨੀ ਰੂਮੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।
ਸੂਰਿਆਵੰਸ਼ੀ
ਇਸ ਸਾਲ 'ਸੂਰਿਆਵੰਸ਼ੀ' ਬਾਕਸ ਆਫਿਸ 'ਤੇ ਸਭ ਤੋਂ ਵੱਡੀ ਬਲਾਕਬਸਟਰ ਸਾਬਤ ਹੋਈ ਹੈ। ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਸੂਰਿਆਵੰਸ਼ੀ' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 190 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਹ ਫਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਰਾਧੇ YOUR MOST WANTED BHAI
ਬਾਲੀਵੁੱਡ ਦੇ 'ਦਬੰਗ' ਖਾਨ ਇਸ ਸਾਲ ਕੁਝ ਖਾਸ ਨਹੀਂ ਕਰ ਸਕੇ। ਇਸ ਸਾਲ ਸਲਮਾਨ ਖਾਨ ਦੀਆਂ ਦੋ ਫਿਲਮਾਂ 'ਰਾਧੇ' ਅਤੇ 'ਅੰਤਿਮ ਦਾ ਫਾਈਨਲ ਟਰੁੱਥ' ਦਰਸ਼ਕਾਂ ਨੂੰ ਲੁਭਾਉਣ 'ਚ ਅਸਫਲ ਰਹੀਆਂ। ਸਲਮਾਨ ਦੀ 'ਰਾਧੇ' ਨੇ ਅੱਧੇ ਵਿੱਚ ਹੀ ਦਮ ਤੋੜ ਦਿੱਤਾ ਇਸ ਦੇ ਨਾਲ ਹੀ ਫਿਲਮ 'ਅੰਤਿਮ ਦ ਫਾਈਨਲ ਟਰੁੱਥ' ਨੇ ਵੀ ਸੱਲੂ ਦੇ ਪ੍ਰਸ਼ੰਸਕਾਂ ਨੂੰ ਫਿਲਮ ਦੇ ਅੰਤ ਤੱਕ ਨਿਰਾਸ਼ ਹੀ ਕੀਤਾ।
ਭੁਜ - ਦ ਪ੍ਰਾਈਡ ਆਫ ਇੰਡੀਆ
ਅਜੈ ਦੇਵਗਨ ਸਟਾਰਰ ਫਿਲਮ 'ਭੁਜ - ਦ ਪ੍ਰਾਈਡ ਆਫ ਇੰਡੀਆ', ਜੋ ਇਸ ਸਾਲ ਕੋਰੋਨਾ ਦੇ ਦੌਰ ਦੌਰਾਨ ਓਟੀਟੀ 'ਤੇ ਰਿਲੀਜ਼ ਹੋਈ ਸੀ ਉਹ ਵੀ ਦਰਸ਼ਕਾਂ ਨੂੰ ਪਸੰਦ ਨਹੀਂ ਆਈ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਦੁਧਿਆ ਨੇ ਕੀਤਾ ਸੀ। ਇਹ ਫਿਲਮ ਇਸ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਸੀ।
ਬੰਟੀ ਔਰ ਬਬਲੀ-2
ਸਾਲ ਦੇ ਅੰਤ 'ਚ ਰਿਲੀਜ਼ ਹੋਈ ਵਰੁਣ ਵੀ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ 'ਬੰਟੀ ਔਰ ਬਬਲੀ-2' ਦੀ ਜੋੜੀ ਨੇ ਵੀ ਦਰਸ਼ਕਾਂ ਨੂੰ ਨਿਰਾਸ਼ ਹੀ ਕੀਤਾ ਨਾਲ ਹੀ ਦਰਸ਼ਕਾਂ ਨੇ ਜੇਬ ਤੇ ਡਾਕਾ ਵੱਜਿਆ ਮਹਿਸੂਸ ਕੀਤਾ। ਇਸ ਵਾਰ ਯਸ਼ਰਾਜ ਬੈਨਰ ਹੇਠ ਬਣੀ ਫਿਲਮ 'ਚ ਸੈਫ ਅਲੀ ਖਾਨ ਅਤੇ ਰਾਣੀ ਮੁਖਰਜੀ ਦੀ ਜੋੜੀ ਦੇਖਣ ਨੂੰ ਮਿਲੀ, ਜੋ ਸੁਪਰ ਫਲੌਪ ਸਾਬਤ ਹੋਈ।
ਸੰਦੀਪ ਔਰ ਪਿੰਕੀ ਫਰਾਰ
ਅਰਜੁਨ ਕਪੂਰ ਅਤੇ ਪਰਨੀਤੀ ਚੋਪੜਾ ਸਟਾਰਰ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਇਸ ਸਾਲ ਰਿਲੀਜ਼ ਹੋਈ, ਇਸਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੋਵੇਗਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਕਿੰਨੀ ਵੱਡੀ ਫਲੌਪ ਰਹੀ ਹੋਵੇਗੀ। ਅਰਜੁਨ ਕਪੂਰ ਦੀ ਫਿਲਮ 'ਤੇ ਪੈਸਾ ਡੁੱਬਣ ਦੀ ਗਾਰੰਟੀ ਰਹਿੰਦੀ ਹੈ। ਫਿਲਮ ਨਿਰਦੇਸ਼ਕ ਦਿਬਾਕਰ ਬੈਨਰਜੀ ਨੇ ਇਸ ਫਿਲਮ ਨਾਲ ਦਰਸ਼ਕਾਂ ਨੂੰ ਕਾਫੀ ਨਿਰਾਸ਼ ਕੀਤਾ।
ਹੰਗਾਮਾ ਟੂ
ਨਿਰਦੇਸ਼ਕ ਪ੍ਰਿਯਦਰਸ਼ਨ ਨੇ ਫਿਲਮ 'ਹੰਗਾਮਾ' (2003) ਨਾਲ ਜਿੰਨਾ ਦਰਸ਼ਕਾਂ ਦਾ ਮਨ ਮੋਹ ਲਿਆ ਸੀ, ਉਨ੍ਹਾਂ ਹੀ 'ਹੰਗਾਮਾ-2' ਬਣਾ ਕੇ ਦਰਸ਼ਕਾਂ ਦੇ ਸਿਰ ਵਿੱਚ ਦਰਦ ਕੀਤਾ। ਫਿਲਮ 'ਹੰਗਾਮਾ ਟੂ' 23 ਜੁਲਾਈ ਨੂੰ OTT 'ਤੇ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸ਼ਿਲਪਾ ਸ਼ੈੱਟੀ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਸੀ, ਜਿਸ ਦਾ ਜਾਦੂ ਫਿੱਕਾ ਪੈ ਗਿਆ।
ਇਹ ਵੀ ਪੜ੍ਹੋ: Year Ender 2021: ਸਲਮਾਨ-ਰਣਵੀਰ ਨੂੰ ਪਛਾੜ ਅਕਸ਼ੈ ਬਣੇ BOX OFFICE ’ਤੇ ਕਮਾਈ ਦੇ 'BOSS'