ਚੰਡੀਗੜ੍ਹ : 'ਬਿੱਗ ਬੌਸ' ਇੱਕ ਰਿਐਲਿਟੀ ਸ਼ੋਅ ਸ਼ੋਅ ਹੈ, ਜਿਸ 'ਚ ਮਸ਼ਹੂਰ ਹਸਤੀਆਂ ਦਾ ਅਸਲ ਪੱਖ ਲੋਕਾਂ ਨੂੰ ਦਿਖਾਇਆ ਜਾਂਦਾ ਹੈ। ਅਫਸਾਨਾ ਖ਼ਾਨ ਪਹਿਲਾਂ ਹੀ ਇੱਕ ਵੱਡਾ ਨਾਮ ਹੈ, ਇਸ ਲਈ ਪੰਜਾਬੀ ਪ੍ਰਸ਼ੰਸਕਾਂ ਲਈ 'ਬਿੱਗ ਬੌਸ 15' ਵੇਖਣਾ ਅਤੇ ਉਨ੍ਹਾਂ ਦੇ ਪਸੰਦੀਦਾ ਗਾਇਕ ਅਫਸਾਨਾ ਖ਼ਾਨ ਬਾਰੇ ਹੋਰ ਵੇਰਵੇ ਜਾਣਨਾ ਮਜ਼ੇਦਾਰ ਹੋਵੇਗਾ। ਫਿਲਹਾਲ, ਉਹ ਪੁਸ਼ਟੀ ਕੀਤੀ ਪਹਿਲੀ ਕੰਟੈਸਟੇਂਟ ਹੈ ਪਰ ਵੱਖ-ਵੱਖ ਅਫਵਾਹਾਂ ਵਾਲੇ ਨਾਵਾਂ ਦੀਆਂ ਸੂਚੀਆਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ ਪਰ ਹੁਣ ਤੱਕ ਕਿਸੇ ਵੀ ਮਸ਼ਹੂਰ ਹਸਤੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਫੈਨਜ਼ ਲਈ ਚੰਗੀ ਖ਼ਬਰ ਹੈ। ਅਫਸਾਨਾ ਖ਼ਾਨ ਨੇ ਟੀ.ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਆਗਾਮੀ ਸੀਜ਼ਨ 'ਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਅਫਸਾਨਾ ਖ਼ਾਨ 'ਬਿੱਗ ਬੌਸ' ਦੇ ਘਰ 'ਚ ਪਹਿਲੀ ਕੰਟੈਸਟੇਂਟ ਹੋਵੇਗੀ। ਪਹਿਲਾਂ ਵੀ ਸ਼ੋਅ 'ਚ ਉਸ ਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ:Bigg Boss OTT Grand Finale: ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਦਾ ਜਿੱਤਿਆ ਖਿਤਾਬ
ਰਿਪੋਰਟਾਂ ਅਨੁਸਾਰ, 'ਬਿੱਗ ਬੌਸ' ਦੇ ਆਗਾਮੀ ਸੀਜ਼ਨ 'ਚ ਆਮ ਲੋਕਾਂ ਦੀ ਸ਼ਮੂਲੀਅਤ ਵੀ ਹੋਵੇਗੀ। ਇਸ ਤੋਂ ਇਲਾਵਾ ਚੱਲ ਰਹੇ 'ਬਿੱਗ ਬੌਸ ਓਟੀਟੀ' ਦਾ ਬੀਤੇ ਦਿਨ ਸ਼ਾਨਦਾਰ ਫਿਨਾਲੇ ਹੋਇਆ। ਦਿਵਿਆ ਅਗਰਵਾਲ 'ਬਿੱਗ ਬੌਸ ਓਟੀਟੀ' ਦੀ ਜੇਤੂ ਬਣੀ।