ਹੈਦਰਾਬਾਦ: ਅਨੁਪਮ ਖੇਰ ਸਟਾਰਰ ਫਿਲਮ 'ਦਿ ਕਸ਼ਮੀਰ ਫਾਈਲਜ਼' 11 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਅਗ੍ਰਿਨਹੋਤਰੀ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਉਸ ਨੇ ਕਸ਼ਮੀਰੀ ਪੰਡਿਤਾਂ ਦੇ ਕੂਚ ਦੇ ਦਰਦ ਨੂੰ ਵਿਸਥਾਰ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਫਿਲਮ ਮੇਕਰਸ ਨੇ ਜੰਮੂ 'ਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਅਤੇ ਕਸ਼ਮੀਰੀ ਪੰਡਤਾਂ ਨੂੰ ਫਿਲਮ ਦਿਖਾਈ। ਫਿਲਮ ਦੇਖ ਕੇ ਥੀਏਟਰ ਵਿੱਚ ਮੌਜੂਦ ਹਰ ਕਸ਼ਮੀਰੀ ਪੰਡਿਤ ਦੀਆਂ ਅੱਖਾਂ ਨਮ ਹੋ ਗਈਆਂ। ਇਸ ਸਕ੍ਰੀਨਿੰਗ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਕਸ਼ਮੀਰੀ ਦਰਸ਼ਕ ਰੋਂਦੇ ਨਜ਼ਰ ਆ ਰਹੇ ਹਨ, ਜੋ ਵੀ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਫਿਲਮ 'ਚ ਕਸ਼ਮੀਰੀ ਪੰਡਤਾਂ ਨਾਲ ਹੁੰਦੇ ਅਣਮਨੁੱਖੀ ਸਲੂਕ ਨੂੰ ਦਿਖਾਇਆ ਗਿਆ ਹੈ, ਜਿਸ ਦੇ ਜ਼ਖਮ ਅੱਜ ਵੀ ਇਨ੍ਹਾਂ ਲੋਕਾਂ ਦੇ ਦਿਲਾਂ 'ਚ ਦੱਬੇ ਹੋਏ ਹਨ।
-
Last night at Jammu. #TheKashmirFiles #RightToJusticeTour pic.twitter.com/kfooTlAke9
— Vivek Ranjan Agnihotri (@vivekagnihotri) March 5, 2022 " class="align-text-top noRightClick twitterSection" data="
">Last night at Jammu. #TheKashmirFiles #RightToJusticeTour pic.twitter.com/kfooTlAke9
— Vivek Ranjan Agnihotri (@vivekagnihotri) March 5, 2022Last night at Jammu. #TheKashmirFiles #RightToJusticeTour pic.twitter.com/kfooTlAke9
— Vivek Ranjan Agnihotri (@vivekagnihotri) March 5, 2022
ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਜਿਹਾ ਕੋਈ ਵੀ ਦਰਸ਼ਕ ਨਹੀਂ ਹੈ ਜਿਸ ਦੀ ਫਿਲਮ ਦੇਖ ਕੇ ਅੱਖਾਂ 'ਚ ਹੰਝੂ ਨਾ ਆ ਰਹੇ ਹੋਣ। ਇਸ ਦੇ ਨਾਲ ਹੀ ਮਹਿਲਾ ਦਰਸ਼ਕ ਵੀ ਫਿਲਮ ਦੇਖ ਕੇ ਰੋਂਦੇ ਹੋਏ ਨਜ਼ਰ ਆ ਰਹੇ ਹਨ।
- " class="align-text-top noRightClick twitterSection" data="">
ਤੁਹਾਨੂੰ ਦੱਸ ਦੇਈਏ ਫਿਲਮ 'ਚ ਅਨੁਪਮ ਖੇਰ ਦੇ ਨਾਲ ਮਿਥੁਨ ਚੱਕਰਵਰਤੀ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ ਅਤੇ ਚਿਨਮਯ ਮਾਂਡਲੇਕਰ ਅਹਿਮ ਭੂਮਿਕਾਵਾਂ 'ਚ ਹਨ। ਇਸ ਤੋਂ ਪਹਿਲਾਂ ਫਿਲਮ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਕਾਫੀ ਸੁਰਖੀਆਂ ਬਟੋਰੀਆਂ ਸਨ।
ਧਿਆਨ ਯੋਗ ਹੈ ਕਿ ਫਿਲਮ ਦੇ ਨਿਰਦੇਸ਼ਕ ਵਿਵੇਕ ਨੇ ਦੱਸਿਆ ਸੀ ਕਿ ਇਹ ਫਿਲਮ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਧਮਕੀਆਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ:ਪ੍ਰਭਾਸ ਹੀ ਹਨ ਅਸਲੀ 'ਬਾਹੂਬਲੀ', ਖੁਦ 'ਰਾਧੇ-ਸ਼ਿਆਮ' ਦੀ ਕੋਰੋਨਾ ਪੌਜੀਟਿਵ ਟੀਮ ਨੂੰ ਖੁਆਇਆ ਖਾਣਾ