ਚੰਡੀਗੜ੍ਹ:ਦਵਿੰਦਰ ਖੰਨੇਵਾਲਾ ਪੰਜਾਬੀ ਇੰਡਸਟਰੀ ਦਾ ਉਹ ਗੀਤਕਾਰ ਹਨ ਜਿਨ੍ਹਾਂ ਨੇ ਅਣਗਿਣਤ ਹੀ ਗੀਤ ਲਿਖ ਕੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ ਦੇ ਵਿੱਚ ਦਵਿੰਦਰ ਖੰਨੇਵਾਲਾ ਦੀ ਕਲਮ ਤੋਂ ਇਕ ਗੀਤ ਰੱਬ ਵਰਗਾ ਯਾਰ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅਵਾਜ਼ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਮਨਮੋਹਨ ਵਾਰਿਸ ਨੇ ਦਿੱਤੀ ਹੈ ਅਤੇ ਸੰਗੀਤ ਦੀ ਭੂਮਿਕਾ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਵੱਲੋਂ ਨਿਭਾਈ ਗਈ ਹੈ। ਰੁਹਾਨਿਅਤ ਭਰੇ ਇਸ ਗੀਤ 'ਚ ਪਿਆਰ ਦੇ ਅਹਿਸਾਸ ਨੂੰ ਬਹੁਤ ਹੀ ਬਾਖ਼ੂਬੀ ਢੰਗ ਦੇ ਨਾਲ ਪੇਸ਼ ਕੀਤਾ ਹੈ। ਪਲਾਜਮਾ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 6 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।
ਇਕ ਗੀਤਕਾਰ ਦਾ ਗਾਇਕ ਦੇ ਕਰੀਅਰ 'ਤੇ ਢੂੰਗਾ ਪ੍ਰਭਾਵ ਹੁੰਦਾ ਹੈ। ਇਕ ਗੀਤਕਾਰ ਦੀ ਕਲਮ ਹੀ ਗਾਇਕ ਨੂੰ ਕਾਮਯਾਬ ਬਣਾਉਂਦੀ ਹੈ। ਦਵਿੰਦਰ ਖੰਨੇਵਾਲਾ ਦੀ ਕਲਮ ਨੇ ਗਾਇਕ ਕਮਲਹੀਰ ਨੂੰ ਹਿੱਟ ਕਰਵਾਇਆ।ਉਨ੍ਹਾਂ ਨੇ ਮਸ਼ਹੂਰ ਗੀਤ 'ਕੁੜੀਏ ਨਹੀਂ ਸਗੀ ਫੁੱਲ ਵਾਲੀਏ' ਨੂੰ ਆਪਣੀ ਕਲਮ ਦੇ ਨਾਲ ਸ਼ਿੰਘਾਰਿਆ।
ਇਕ ਨਿੱਜੀ ਇੰਟਰਵਿਊ ਦੇ ਵਿੱਚ ਦਵਿੰਦਰ ਖੰਨੇਵਾਲਾ ਆਖਦੇ ਹਨ ਕਿ ਮੈਨੂੰ ਜਿੰਨਾਂ ਵੀ ਮਾਨ ਸਤਿਕਾਰ ਮਿਲਿਆ ਹੈ ਉਸ ਲਈ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ।ਉਹ ਆਖਦੇ ਹਨ ਕਿ ਉਹ ਅੱਜ ਜਿਸ ਮੁਕਾਮ 'ਤੇ ਨੇ ਉਹ ਸਿਰਫ਼ ਗੁਰਦਾਸ ਮਾਨ ਦੀ ਬਦੌਲਤ ਹਨ।ਦਰਅਸਲ ਗੁਰਦਾਸ ਮਾਨ ਨੇ ਹੀ ਦਵਿੰਦਰ ਖੰਨੇਵਾਲਾ ਦੀ ਮੁਲਾਕਾਤ ਚਰਨਜੀਤ ਆਹੁਜਾ ਨਾਲ ਕਰਵਾਈ ਸੀ। ਜ਼ਿਆਦਾਤਰ ਦਵਿੰਦਰ ਖੰਨੇਵਾਲਾ ਦੇ ਗੀਤਾਂ ਨੂੰ ਸੰਗੀਤ ਚਰਨਜੀਤ ਆਹੁਜਾ ਨੇ ਹੀ ਦਿੱਤਾ ਹੈ।
ਉਨ੍ਹਾਂ ਦੇ ਗੀਤ ਸਰਦੂਲ ਸਿਕੰਦਰ,ਹੰਸ ਰਾਜ ਹੰਸ ਮਨਮੋਹਨ ਵਾਰਿਸ,ਕਮਲਹੀਰ ਸਣੇ ਹੋਰ ਕਈ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ।ਵਾਰਿਸ ਭਰਾਵਾਂ ਦੇ ਜ਼ਿਆਦਾਤਰ ਗੀਤ ਦਵਿੰਦਰ ਖੰਨੇਵਾਲਾ ਵੱਲੋਂ ਲਿਖੇ ਗਏ ਹਨ।