ਚੰਡੀਗੜ੍ਹ: ਹਿੰਦੀ ਸਿਨੇਮਾ (Hindi cinema) ਦੇ ਧਾਕੜ ਅਭਿਨੇਤਾ ਰਹੇ ਵਿਨੋਦ ਖੰਨਾ (Vinod Khanna) ਦੀ ਅੱਜ 75ਵੀਂ ਜਯੰਤੀ ਹੈ। ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪਾਕਿਸਤਾਨ (Pakistan) ਦੇ ਪੇਸ਼ਾਵਰ ਵਿਚ ਹੋਇਆ ਸੀ। ਉਥੇ ਹੀ, 27 ਅਪ੍ਰੈਲ 2017 ਨੂੰ ਉਨ੍ਹਾਂ ਨੇ ਅੰਤਿਮ ਸਾਹ ਲਏ ਸਨ। ਵਿਨੋਦ ਖੰਨਾ ਨੂੰ ਪਹਿਲੀ ਵਾਰ ਫਿਲਮ ਮਨ ਕੀ ਬਾਤ (1968) ਵਿਚ ਦੇਖਿਆ ਗਿਆ ਸੀ। ਵਿਨੋਦ ਖੰਨਾ ਨੇ ਆਪਣੇ ਲੰਬੇ ਫਿਲਮੀ ਕਰੀਅਰ ਵਿਚ ਇਕ ਤੋਂ ਇਕ ਹਿੱਟ ਫਿਲਮਾਂ ਦਿੱਤੀਆਂ। ਇਕ ਵੇਲਾ ਅਜਿਹਾ ਵੀ ਆਇਆ ਸੀ, ਜਦੋਂ ਉਨ੍ਹਾਂ ਨੇ ਹਿੰਦੀ ਸਿਨੇਮਾ ਤੋਂ ਅਚਾਨਕ ਕਿਨਾਰਾ ਕਰ ਲਿਆ ਸੀ।
![ਬਰਥ ਐਨੀਵਰਸਰੀ : ਜਦੋਂ ਵਿਨੋਦ ਖੰਨਾ ਨੂੰ ਮਨਾਉਣ ਅਮਰੀਕਾ ਪਹੁੰਚ ਗਏ ਸਨ ਮਹੇਸ਼ ਭੱਟ, ਜਾਣੋ ਪੂਰਾ ਕਿੱਸਾ](https://etvbharatimages.akamaized.net/etvbharat/prod-images/13272554_2.jpg)
ਫਿਲਮ ਵਿਚਾਲੇ ਛੱਡ ਨਿਕਲ ਗਏ ਸਨ ਅਮਰੀਕਾ
ਵਿਨੋਦ ਖੰਨਾ ਦੇ ਹਿੰਦੀ ਸਿਨੇਮਾ ਵਿਚ ਵਾਪਸ ਆਉਣ ਦੀ ਉਮੀਦ ਖਤਮ ਜਿਹੀ ਹੋ ਗਈ ਸੀ ਕਿਉਂਕਿ ਜਿਸ ਵੇਲੇ ਵਿਨੋਦ ਖੰਨਾ ਅਚਾਨਕ ਅਮਰੀਕਾ (America) ਰਵਾਨਾ ਹੋ ਗਏ ਸਨ ਉਸ ਵੇਲੇ ਉਹ ਮਹੇਸ਼ ਭੱਟ (Mahesh Bhatt) ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ 'ਸ਼ਤਰੂਤਾ' ਵਿਚ ਕੰਮ ਕਰ ਰਹੇ ਸਨ। ਫਿਲਮ 70 ਫੀਸਦੀ (70 percent) ਤੋਂ ਜ਼ਿਆਦਾ ਬਣ ਗਈ ਸੀ, ਪਰ ਵਿਨੋਦ ਖੰਨਾ (Vinod khanna) ਦੇ ਚਲੇ ਜਾਣ ਨਾਲ ਫਿਲਮ ਵਿਚਾਲੇ ਹੀ ਰੁਕ ਗਈ।
![ਬਰਥ ਐਨੀਵਰਸਰੀ : ਜਦੋਂ ਵਿਨੋਦ ਖੰਨਾ ਨੂੰ ਮਨਾਉਣ ਅਮਰੀਕਾ ਪਹੁੰਚ ਗਏ ਸਨ ਮਹੇਸ਼ ਭੱਟ, ਜਾਣੋ ਪੂਰਾ ਕਿੱਸਾ](https://etvbharatimages.akamaized.net/etvbharat/prod-images/13272554_1.png)
ਮਾਂ ਦੇ ਦੇਹਾਂਤ ਨਾਲ ਟੁੱਟ ਗਏ ਸਨ ਵਿਨੋਦ ਖੰਨਾ
ਮੀਡੀਆ ਰਿਪੋਰਟ ਮੁਤਾਬਕ ਚਚੇਰੇ ਭਰਾ ਅਤੇ ਮਾਂ ਦੇ ਦੇਹਾਂਤ ਤੋਂ ਬਾਅਦ ਵਿਨੋਦ ਟੁੱਟ ਗਏ ਸਨ ਅਤੇ ਓਸ਼ੋ ਦੀ ਪਨਾਹ ਵਿਚ ਜਾ ਪਹੁੰਚੇ। ਉਸ ਵੇਲੇ ਵਿਨੋਦ ਨੂੰ ਅਧਿਆਤਮਕ ਮਾਰਗਦਰਸ਼ਨ ਦੀ ਲੋੜ ਮਹਿਸੂਸ ਹੋਈ। ਇਧਰ ਮਹੇਸ਼ ਭੱਟ ਦੀ ਲਟਕੀ ਹੋਈ ਫਿਲਮ 'ਸ਼ਤਰੂਤਾ' ਦੇ ਨਿਰਮਾਤਾ ਉਨ੍ਹਾਂ ਨੂੰ ਲਗਾਤਾਰ ਫੋਨ ਕਰ ਰਹੇ ਸਨ ਪਰ ਐਕਟਰ ਵਲੋਂ ਕੋਈ ਰਿਸਪਾਂਸ ਨਹੀਂ ਮਿਲਿਆ। ਇਸ ਤੋਂ ਬਾਅਦ ਖੁਦ ਮਹੇਸ਼ ਭੱਟ ਅਮਰੀਕਾ ਵਿਨੋਦ ਖੰਨਾ ਨੂੰ ਮਨਾਉਣ ਪਹੁੰਚੇ।ਮਹੇਸ਼ ਭੱਟ ਨੇ ਵਿਨੋਦ ਖੰਨਾ ਨੂੰ ਖੂਬ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭਾਰਤ ਨਹੀਂ ਪਰਤੇ ਅਤੇ ਫਿਰ ਸਾਲ 1986 ਵਿਚ ਵਿਨੋਦ ਖੰਨਾ ਖੁਦ ਦੇਸ਼ ਪਰਤ ਆਏ ਅਤੇ ਆਪਣੇ ਪ੍ਰਾਜੈਕਟ ਨੂੰ ਪੂਰਾ ਕੀਤਾ, ਪਰ ਇਹ ਫਿਲਮ ਅੱਜ ਤੱਕ ਰਿਲੀਜ਼ ਨਹੀਂ ਹੋ ਸਕੀ।
![ਬਰਥ ਐਨੀਵਰਸਰੀ : ਜਦੋਂ ਵਿਨੋਦ ਖੰਨਾ ਨੂੰ ਮਨਾਉਣ ਅਮਰੀਕਾ ਪਹੁੰਚ ਗਏ ਸਨ ਮਹੇਸ਼ ਭੱਟ, ਜਾਣੋ ਪੂਰਾ ਕਿੱਸਾ](https://etvbharatimages.akamaized.net/etvbharat/prod-images/13272554_4.jpg)
ਵਿਨੋਦ ਖੰਨਾ ਦੀ ਹਿੱਟ ਫਿਲਮਾਂ
ਵਿਨੋਦ ਖੰਨਾ ਨੂੰ ਸੱਚਾ ਝੂਠਾ (1970), ਆਨ ਮਿਲੋ ਸਜਨਾ (1970), ਪੂਰਬ ਅਤੇ ਪੱਛਮ (1970), ਮੇਰਾ ਗਾਓਂ ਮੇਰਾ ਦੇਸ਼ (1971), ਪਰਿਚੈ (1972), ਹੇਰਾ-ਫੇਰੀ (1976), ਅਮਰ ਅਕਬਰ ਐਂਥਨੀ (1977), ਮੁਕੱਦਰ ਕਾ ਸਿਕੰਦਰ (1978), ਦਿ ਬਰਨਿੰਗ ਟ੍ਰੇਨ (1980), ਦਇਆਵਾਨ (1988), ਚਾਂਦਨੀ (1989), ਦਬੰਗ (2010), ਦਬੰਗ-2 (2012), ਦਿਲਵਾਲੇ (2015) ਅਤੇ ਆਖਰੀ ਵਾਰ ਫਿਲਮ ਗੰਸ ਆਫ ਬਨਾਰਸ (2020) ਵਿਚ ਦੇਖਿਆ ਗਿਆ ਸੀ। ਫਿਲਮ ਗੰਸ ਆਫ ਬਨਾਰਸ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ-ਰਾਹੁਲ ਤੇ ਹੋਰਨਾਂ ਨੂੰ ਰੋਕਣਾ ਦਮਨਕਾਰੀ ਨੀਤੀ: ਬਾਂਸਲ