ਚੰਡੀਗੜ੍ਹ: 14 ਫ਼ਰਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਸੁਫਨਾ ਦਾ ਪਹਿਲਾ ਗੀਤ 'ਕਬੂਲ ਏ' ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਨੀ ਦੇ ਲਿਖੇ ਹੋਏ ਬੋਲਾਂ 'ਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ਬਾਕਮਾਲ ਹੈ। ਇਸ ਗੀਤ ਨੂੰ ਆਪਣੇ ਸੰਗੀਤ ਨਾਲ ਬੀ ਪ੍ਰਾਕ ਨੇ ਸ਼ਿੰਘਾਰਿਆ ਹੈ। ਇਸ ਗੀਤ ਵਿੱਚ ਅਦਾਕਾਰਾ ਤਾਨੀਆ ਦੇ ਡਾਂਸ ਦਾ ਕੋਈ ਜਵਾਬ ਨਹੀਂ। ਇਸ ਗੀਤ ਦੀ ਸ਼ੁਰੂਆਤ ਹੁੰਦੀ ਹੈ ਕਬੂਲ ਏ, ਕਬੂਲ ਏ, ਕਬੂਲ ਏ ਮੈਨੂੰ ਤੇਰੀ ਬੇਵਾਫ਼ਾਈ ਵੀ ਕਬੂਲ ਏ, ਰੂਹਾਨਿਅਤ ਨਾਲ ਭਰੇ ਇੰਨ੍ਹਾਂ ਬੋਲਾਂ 'ਤੇ ਮਾਸੂਮੀਅਤ ਨਾਲ ਭਰੇ ਹੋਏ ਤਾਨੀਆ ਦੇ ਐਕਸਪ੍ਰੇਸ਼ਨਸ ਜਾਣ ਪਾਉਂਦੇ ਹਨ।
- " class="align-text-top noRightClick twitterSection" data="">
ਇਸ ਫ਼ਿਲਮ ਤੋਂ ਪਹਿਲਾਂ ਤਾਨੀਆ ਨੇ ਕਈ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾਏ ਹਨ। ਇਸ ਸੂਚੀ 'ਚ 'ਕਿਸਮਤ', 'ਸਨ ਆਫ਼ ਮਨਜੀਤ ਸਿੰਘ', 'ਗੁਡੀਆਂ ਪਟੋਲੇ' 'ਰੱਬ ਦਾ ਰੇਡੀਓ 2' ਆਦਿ ਦੇ ਨਾਂਅ ਸ਼ਾਮਲ ਹਨ। 14 ਜਨਵਰੀ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਹ ਗੀਤ ਯੂਟਿਊਬ 'ਤੇ 6 ਵੇਂ ਨਬੰਰ 'ਤੇ ਟ੍ਰੇਂਡ ਕਰ ਰਿਹਾ ਹੈ।