ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਅਕਸਰ ਆਪਣੇ ਨਵੇਂ ਗਾਣਿਆਂ ਨੂੰ ਲੈਕੇ ਸੁਰਖੀਆਂ ‘ਚ ਰਹਿੰਦੇ ਹਨ। ਲਗਾਤਾਰ ਉਨ੍ਹਾਂ ਨੂੰ ਚਾਹੁਣ ਵਾਲੇ ਬਾਵੇ ਦੇ ਨਵੇਂ ਗਾਣਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਹੁਣ ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗਾਣਾ ਆ ਚੁੱਕਿਆ ਹੈ ਜੋ ਕਿ ਅੱਜ ਹੀ ਰਿਲੀਜ਼ ਹੋਇਆ ਹੈ ਯਾਨੀ ਕਿ 16 ਜੁਲਾਈ ਨੂੰ । ਇਸ ਗਾਣੇ ਨੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ।
ਰਣਜੀਤ ਬਾਵੇ ਦੇ ਇਸ ਨਵੇਂ ਗਾਣੇ ਦਾ ਨਾਮ ‘ਲਾਊਡ’ ਨਹੈ। ਇਸ ਗਾਣੇ ਦਾ ਮਿਊਜਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਦੇ ਲੈਰਿਕਸ ਬੰਟੀ ਬੈਂਸ ਦੇ ਹਨ। ਯੂਟਿਊਬ ‘ਤੇ ਇਸ ਗਾਣੇ ਨੂੰ ਹੁਣ ਤੱਕ 8 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ 50 ਹਜ਼ਾਰ ਦੇ ਕਰੀਬ ਲੋਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ:MOOSETAPE: ਸਿੱਧੂ ਮੂਸੇਵਾਲੇ ਦਾ 295 ਨੰਬਰ ਬੰਬ ਗੀਤ ਹੋਇਆ ਰੀਲੀਜ਼