ਨਵੀਂ ਦਿੱਲੀ: ਮੇਜਰ ਧਿਆਨ ਚੰਦ ਦੀ 116 ਵੀਂ ਜਨਮ ਸ਼ਤਾਬਦੀ ਤੋਂ ਪਹਿਲਾਂ ਹਾਕੀ ਦੇ ਮਹਾਨ ਖਿਡਾਰੀ 'ਤੇ ਬਣੀ ਡਾਕੂਮੈਂਟਰੀ ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ। ਨਿਰਮਾਤਾ ਜੋਇਤਾ ਰਾਏ ਅਤੇ ਪ੍ਰਤੀਕ ਕੁਮਾਰ ਇਸ ਡਾਕੂਮੈਂਟਰੀ ਨੂੰ ਉਸ ਡਿਜ਼ੀਟਲ ਮੁਹਿੰਮ ਦੇ ਹਿੱਸੇ ਵੱਜੋਂ ਬਣਾ ਰਹੇ ਹਨ ਜਿਸ ਵਿੱਚ ਧਿਆਨ ਚੰਦ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ। ਇਸ ਵਿੱਚ ਹਾਕੀ ਦੇ ਜਾਦੂਗਰ ਦੇ ਮੁੱਢਲੇ ਜੀਵਨ ਅਤੇ ਸੰਘਰਸ਼ ਦੀ ਕਹਾਣੀ ਵੀ ਸ਼ਾਮਿਲ ਹੈ।
ਦਸਤਾਵੇਜ਼ੀ ਫ਼ਿਲਮ 'ਮੇਜਰ ਧਿਆਨ ਚੰਦ' ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ। ਇਸ ਵਿੱਚ ਮਹਾਨ ਖਿਡਾਰੀ ਨੂੰ ਹਾਕੀ ਸਟੇਡੀਅਮ ਵੱਲ ਵੇਖਦੇ ਹੋਏ ਅਤੇ ਰੇਲਵੇ ਟ੍ਰੈਕ ’ਤੇ ਨੰਗੇ ਪੈਰ ਹਾਕੀ ਦਾ ਅਭਿਆਸ ਕਰਦੇ ਹੋਏ ਦਿਖਾਇਆ ਗਿਆ ਹੈ। ਰਾਏ ਨੇ ਕਿਹਾ ਕਿ ਇਹ ਅਕਸਰ ਉਨ੍ਹਾਂ ਨੂੰ ਦੁੱਖ ਦਿੰਦਾ ਹੈ ਕਿ ਦੇਸ਼ ਦੇ ਨੌਜਵਾਨ ਧਿਆਨ ਚੰਦ ਦੇ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਬਾਰੇ ਕਿੰਨਾ ਘੱਟ ਜਾਣਦੇ ਹਨ। ਇਸ ਦੇ ਨਾਲ ਹੀ ਮਿਸ਼ਰਾ ਨੇ ਕਿਹਾ ਕਿ 'ਮੇਜਰ ਧਿਆਨ ਚੰਦ' ਕਿਸੇ ਖਿਡਾਰੀ ਦੇ ਜੀਵਨ 'ਤੇ ਬਣੀ ਫ਼ਿਲਮ ਨਹੀਂ ਹੈ। ਇਹ ਕੌਮੀ ਝੰਡੇ, ਹਾਕੀ ਅਤੇ ਹਾਕੀ ਦੇ ਜਾਦੂਗਰ ਨਾਲ ਜੁੜੀ ਆਤਮਾ ਅਤੇ ਪ੍ਰੇਰਣਾ ਦਾ ਦਸਤਾਵੇਜ਼ ਹੈ।
ਮਹਾਨ ਖਿਡਾਰੀ ਧਿਆਨ ਚੰਦ ਨੂੰ ਭਾਰਤੀ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਉਸਨੇ 1928, 1932 ਅਤੇ 1936 ਓਲੰਪਿਕਸ ਵਿੱਚ ਸੋਨ ਤਗਮੇ ਜਿੱਤਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਧਿਆਨ ਚੰਦ ਨੇ 1926 ਅਤੇ 1949 ਦੇ ਵਿੱਚ ਅੰਤਰਰਾਸ਼ਟਰੀ ਮੈਚ ਖੇਡੇ ਅਤੇ 185 ਮੈਚਾਂ ਵਿੱਚ 570 ਗੋਲ ਕੀਤੇ। ਉਨ੍ਹਾਂ ਨੂੰ 1956 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਰ ਸਾਲ ਉਨ੍ਹਾਂ ਦੇ ਜਨਮ ਦਿਨ 29 ਅਗਸਤ ਨੂੰ ਦੇਸ਼ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਕੇਂਦਰ ਸਰਕਾਰ ਨੇ ਖੇਡਾਂ ਦੇ ਖ਼ੇਤਰ ਵਿੱਚ ਸਰਵਉੱਚ ਸਨਮਾਨ ਦਾ ਨਾਮ 'ਮੇਜਰ ਧਿਆਨ ਚੰਦ ਰਤਨ' ਰੱਖਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ:- ਰਾਸ਼ਟਰੀ ਖੇਡ ਦਿਵਸ: ਦੇਸ਼ ਨੂੰ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਮਾਣ