ਲੁਧਿਆਣਾ: 6 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ 'ਜੋਰਾ 2' ਦੀ ਸਟਾਰਕਾਸਟ ਪ੍ਰਮੋਸ਼ਨ ਲਈ ਸ਼ਹਿਰ 'ਚ ਪਹੁੰਚੀ। ਫ਼ਿਲਮ ਦੀ ਪ੍ਰਮੋਸ਼ਨ ਲਈ ਵਿਸ਼ੇਸ਼ ਤੌਰ 'ਤੇ ਅਦਾਕਾਰ ਅਤੇ ਪ੍ਰੋਡਿਊਸਰ ਡਾਇਰੈਕਟਰ ਮੌਜੂਦ ਰਹੇ। ਇਹ ਫ਼ਿਲਮ ਐਕਸ਼ਨ ਅਤੇ ਸਿਆਸਤ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ: ਪੇਪਰਾਂ ਦੀ ਟੈਨਸ਼ਨ ਵਿੱਚ ਨਜ਼ਰ ਆਏ ਗੁਰੀ ਤੇ ਜੱਸ ਮਾਣਕ
ਫ਼ਿਲਮ ਜੋਰਾ ਵਿੱਚ ਲੀਡ ਰੋਲ ਅਦਾ ਕਰ ਰਹੇ ਦੀਪ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਫ਼ਿਲਮ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ। ਇਸ ਫ਼ਿਲਮ ਵਿੱਚ ਐਕਸ਼ਨ ਅਤੇ ਸਿਆਸਤ ਦਾ ਤੜਕਾ ਲਗਾਇਆ ਗਿਆ ਹੈ। ਦੀਪ ਸਿੱਧੂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਜਾ ਰਹੀ ਫਿਲਮਾਂ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕੰਮ ਸੈਂਸਰ ਬੋਰਡ ਦਾ ਹੈ।
ਜਪਜੀ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਰੋਲ ਕਾਫੀ ਨਵਾਂ ਅਤੇ ਚੈਲੇਂਜਿੰਗ ਸੀ। ਜਪਜੀ ਖਹਿਰਾ ਨੇ ਕਿਹਾ ਕਿ ਅਜਿਹਾ ਰੋਲ ਉਨ੍ਹਾਂ ਨੇ ਪਹਿਲਾਂ ਕਦੇ ਵੀ ਅਦਾ ਨਹੀਂ ਕੀਤਾ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦਾ ਰੋਲ ਬਠਿੰਡਾ ਤੋਂ ਹੀ ਇੱਕ ਮੰਤਰੀ ਨਾਲ ਮਿਲਦਾ ਜੁਲਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।
ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਅਦਾਕਾਰ ਸਿੰਘਾ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ ਵਰਗੇ ਕਲਾਕਾਰ ਨਜ਼ਰ ਆਉਂਣਗੇ।