ਚੰਡੀਗੜ੍ਹ : ਸਾਰਾ ਪੰਜਾਬ ਹੜ੍ਹ ਹੀ ਮਾਰ ਹੇਠਾਂ ਹੈ। ਕਈ ਜਗ੍ਹਾਵਾਂ 'ਤੇ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਸੀ। ਹੜ੍ਹ ਪੀੜਤਾ ਦੀ ਮਦਦ ਲਈ ਕਈ ਮਸ਼ਹੂਰ ਸੰਸਥਾਵਾਂ ਤੇ ਬਾਲੀਵੁੱਡ, ਪਾਲੀਵੁੱਡ ਸਿਤਾਰੇ ਅੱਗੇ ਆਏ ਹਨ। ਹਾਲ ਹੀ ਵਿੱਚ ਕਈ ਪੰਜਾਬੀ ਕਲਾਕਾਰਾ ਨੇ ਹੜ੍ਹ ਪੀੜਤਾਂ ਲਈ ਮਦਦ ਲਈ ਅੱਗੇ ਹੈ।
ਹੋਰ ਪੜ੍ਹੋ : ਪੰਜਾਬ ਦੀ ਹਾਲਤ ਬਿਆਨ ਕੀਤੀ ਹਿਮਾਂਸ਼ੀ ਖੁਰਾਣਾ ਨੇ
ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਵੀ ਇਨ੍ਹਾਂ ਪੀੜਤਾਂ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਹੜ੍ਹ ਪੀੜ੍ਹਤਾ ਲਈ ਰਾਹਤ ਸਮੱਗਰੀ ਦੇਕੇ ਮਦਦ ਕੀਤੀ ਹੈ। ਇਸ ਦੀ ਜਾਣਕਾਰੀ ਤਰਸੇਮ ਜੱਸੜ ਨੇ ਸ਼ੋਸ਼ਲ ਮੀਡੀਆ ਰਾਹੀ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ, ਸਾਨੂੰ ਇਨ੍ਹਾਂ ਸਾਰਿਆ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨੀ ਚਾਹੀਂਦੀ ਹੈ ਤੇ ਅੱਗੇ ਆ ਆਪਣਾ ਯੋਗਦਾਨ ਪਾਉਣ।
ਇਸ ਨੇਕ ਕੰਮ ਵਿੱਚ ਜੱਸੜ ਨਾਲ ਪੰਜਾਬੀ ਗਾਇਕ ਕੁਲਦੀਪ ਝਿੰਜਰ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਤੇ ਜੱਸੜ ਨੇ ਖ਼ਾਲਸਾ ਏਡ ਵੱਲੋਂ ਕੀਤੀ ਜਾ ਰਹੀ ਮਦਦ ਦੀ ਵੀ ਸ਼ਲਾਘਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਕੀ ਹੋਰ ਕਈ ਸੰਸਥਾਵਾਂ ਜੋ ਹੜ੍ਹ ਪੀੜਤਾਂ ਦੀ ਮਦਦ ਕਰ ਰਹਿਆ ਹਨ, ਨੂੰ ਸਰਾਹਿਆ ਹੈ।