ਪਟਨਾ: ਸ਼ਿਵਸੇਨਾ ਦੇ ਆਗੂ ਸੰਜੇ ਰਾਉਤ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਤੇ ਉਨ੍ਹਾਂ ਦੇ ਪਿਤਾ ਦੇ ਸੰਬੰਧਾਂ ਨੂੰ ਲੈ ਕੇ ਦਿੱਤੇ ਗਏ ਇਤਰਾਜ਼ਯੋਗ ਬਿਆਨਾਂ 'ਤੇ ਹੁਣ ਸੁਸ਼ਾਂਤ ਦੇ ਭਰਾ ਤੇ ਭਾਜਪਾ ਵਿਧਾਇਕ ਨੀਰਜ ਕੁਮਾਰ ਨੇ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ।
ਵਿਧਾਇਕ ਨੀਰਜ ਕੁਮਾਰ ਨੇ ਰਾਉਤ ਨੂੰ ਇੱਕ ਅਦਾਲਤੀ ਨੋਟਿਸ ਭੇਜ ਕੇ 48 ਘੰਟਿਆਂ ਵਿੱਚ ਆਪਣੇ ਬਿਆਨਾਂ ਦੇ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਉਤ ਆਪਣੇ ਬਿਆਨਾਂ ਦੇ ਲਈ 48 ਘੰਟਿਆਂ ਦੇ ਅੰਦਰ ਸਭ ਦੇ ਸਾਹਮਣੇ ਮਾਫ਼ੀ ਨਹੀਂ ਮੰਗਦੇ ਤਾਂ ਅੱਗੇ ਮਾਮਲਾ ਦਰਜ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਰਾਉਤ ਨੇ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਸੀ ਕਿ ਸੁਸ਼ਾਂਤ ਦੇ ਪਿਤਾ ਦੇ 2 ਵਿਆਹ ਸਨ, ਇਸ ਕਰਕੇ ਸੁਸ਼ਾਂਤ ਆਪਣੇ ਪਿਤਾ ਤੋਂ ਨਾਰਾਜ਼ ਸੀ। ਇਹ ਬਿਲਕੁਲ ਅਸਹਿ ਅਤੇ ਬੇਬੁਨਿਆਦ ਹੈ। ਇਸ ਗੱਲ ਨੂੰ ਲੈ ਕੇ ਲੋਕ ਦੁਖੀ ਹਨ।
ਇਧਰ, ਵਿਧਾਇਕ ਨੀਰਜ ਕੁਮਾਰ ਨੇ ਕਿਹਾ, "ਮੈਂ ਪਹਿਲਾਂ ਰਾਉਤ ਦੇ ਬਿਆਨਾਂ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕਰਨ ਦੀ ਗੱਲ ਕਹੀ ਸੀ। " ਉਨ੍ਹਾਂ ਕਿਹਾ ਕਿ ਜੇ ਰਾਉਤ 48 ਘੰਟਿਆਂ ਦੇ ਅੰਦਰ ਜਨਤਕ ਤੌਰ ’ਤੇ ਆਪਣੇ ਬਿਆਨਾਂ ਲਈ ਮੁਆਫੀ ਨਹੀਂ ਮੰਗਦੇ ਤਾਂ ਅੱਗੇ ਕੇਸ ਦਰਜ ਕੀਤਾ ਜਾਵੇਗਾ।