ETV Bharat / sitara

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਲਈ ਮੁੰਬਈ ਜਾਏਗੀ ਸੀਬੀਆਈ ਟੀਮ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਮਾਮਲੇ ਦੀ ਜਾਂਚ ਲਈ ਸੀਬੀਆਈ ਦੀ ਐਸਆਈਟੀ ਟੀਮ ਮੁੰਬਈ ਲਈ ਰਵਾਨਾ ਹੋਵੇਗੀ। ਬਿਹਾਰ ਪੁਲਿਸ ਵੱਲੋਂ ਕੁੱਝ ਹਫ਼ਤੇ ਪਹਿਲਾਂ ਕੀਤੀ ਗਏ ਹੰਗਾਮੇ ਮਗਰੋਂ ਸੀਬੀਆਈ ਟੀਮ ਕੋਵਿਡ-19 ਸਬੰਧੀ ਦਸਤਾਵੇਜ਼ ਲੈ ਕੇ ਪਹੁੰਚੇਗੀ।

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ
ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ
author img

By

Published : Aug 20, 2020, 5:24 PM IST

ਨਵੀਂ ਦਿੱਲੀ : ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਹ ਮਾਮਲਾ ਕੇਂਦਰੀ ਜਾਂਚ ਬਿਊਰੋ(ਸੀਬੀਆਈ) ਨੂੰ ਮਿਲਣ ਤੋਂ ਇੱਕ ਦਿਨ ਬਾਅਦ ਏਜੰਸੀ ਦੀ ਵਿਸ਼ੇਸ਼ ਜਾਂਚ ਟੀਮ ਮੁੰਬਈ ਲਈ ਰਵਾਨਾ ਹੋਵੇਗੀ।

ਸੀਬੀਆਈ ਸੂਤਰਾਂ ਮੁਤਾਬਕ ਉਨ੍ਹਾਂ ਦੀ ਐਸਆਈਟੀ ਟੀਮ ਵੀਰਵਾਰ ਸ਼ਾਮ ਨੂੰ ਮੁੰਬਈ ਲਈ ਰਵਾਨਾ ਹੋ ਸਕਦੀ ਹੈ ਅਤੇ ਇਹ ਟੀਮ ਸ਼ਾਇਦ ਇਸੇ ਦਿਨ ਮੁੰਬਈ ਪਹੁੰਚੇਗੀ ਅਤੇ ਰਸਮੀ ਤੌਰ 'ਤੇ ਜਾਂਚ ਦਾ ਕੰਮ ਸੰਭਾਲ ਲਵੇਗੀ।

ਸੂਤਰ ਨੇ ਦੱਸਿਆ ਕਿ ਮੁੰਬਈ ਜਾਣ ਵਾਲੀ ਟੀਮ ਦੀ ਅਗਵਾਈ ਸੀਬੀਆਈ ਸੁਪਰਡੈਂਟ (ਐਸਪੀ) ਨੁਪੂਰ ਪ੍ਰਸਾਦ ਕਰਨਗੇ। ਇਹ ਟੀਮ ਆਪਣੇ ਨਾਲ ਕੋਵਿਡ-19 ਸਬੰਧੀ ਦਸਤਾਵੇਜ਼ ਲੈ ਕੇ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਬਿਹਾਰ ਪੁਲਿਸ ਵਾਂਗ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਬਿਹਾਰ ਪੁਲਿਸ ਦੀ ਟੀਮ ਨੂੰ ਇੱਕ ਹਫ਼ਤੇ ਪਹਿਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਸੂਤਰਾਂ ਮੁਤਾਬਕ ਸੀਬੀਆਈ ਦੀ ਵਿਸ਼ੇਸ਼ ਟੀਮ ਇਸ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਤੇ ਸਬੂਤ ਮੁੰਬਈ ਪੁਲਿਸ ਹਾਸਲ ਕਰੇਗੀ। ਇਸ ਤੋਂ ਇਲਾਵਾ ਇਹ ਟੀਮ ਮੁੰਬਈ ਪੁਲਿਸ ਦੇ ਉਨ੍ਹਾਂ ਜਾਂਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰੇਗੀ ਜੋ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਜਾਂਚ ਕਰ ਰਹੇ ਸਨ। ਲੋੜ ਪੈਣ 'ਤੇ ਇਹ ਟੀਮ, ਮੁੰਬਈ ਪੁਲਿਸ ਦੇ ਡੀਸੀਪੀ ਨਾਲ ਵੀ ਗੱਲਬਾਤ ਕਰੇਗੀ। ਜਿਨ੍ਹਾਂ ਕੋਲ ਸੁਸ਼ਾਂਤ ਦੇ ਪਰਿਵਾਰ ਨੇ ਇਸੇ ਸਾਲ ਫਰਵਰੀ ਮਹੀਨੇ 'ਚ ਅਦਾਕਾਰ ਦੀ ਜਾਨ ਨੂੰ ਖ਼ਤਰਾ ਹੋਣ ਦਾ ਹਵਾਲਾ ਦਿੰਦੇ ਵਾਟਸਐਪ ਚੈਟ ਸਾਂਝਾ ਕੀਤੀ ਸੀ।

ਏਜੰਸੀ ਦੇ ਅਧਿਕਾਰੀ ਸੁਸ਼ਾਂਤ ਦੇ ਬਾਂਦਰਾ ਸਥਿਤ ਘਰ ਵੀ ਜਾ ਸਕਦੇ ਹਨ, ਜਿੱਥੇ ਉਹ 14 ਜੂਨ ਨੂੰ ਮ੍ਰਿਤਕ ਪਾਇਆ ਗਿਆ ਸੀ ਅਤੇ ਟੀਮ ਵੱਲੋਂ ਪੰਜ ਲੋਕਾਂ ਨੂੰ ਬੁਲਾਉਣ ਦੀ ਸੰਭਾਵਨਾ ਹੈ ਜੋ ਮੌਤ ਤੋਂ ਬਾਅਦ ਪਹੁੰਚੇ ਸਨ। ਬਿਹਾਰ ਸਰਕਾਰ ਵੱਲੋਂ 7 ਅਗਸਤ ਨੂੰ ਕੇਂਦਰੀ ਏਜੰਸੀ ਦੀ ਜਾਂਚ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਟੀਮ ਵੱਲੋਂ ਕੇਂਦਰ ਸਰਕਾਰ ਦੇ ਆਦੇਸ਼ਾਂ ‘ਤੇ 34 ਸਾਲਾ ਅਦਾਕਾਰ ਦੀ ਮੌਤ ਦੀ ਜਾਂਚ ਲਈ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ।

25 ਜੁਲਾਈ ਨੂੰ ਸੁਸ਼ਾਂਤ ਦੇ ਪਿਤਾ ਕੇ.ਕੇ ਸਿੰਘ ਨੇ ਬਿਹਾਰ ਪੁਲਿਸ ਕੋਲ ਸ਼ਿਕਾਇਤ ਦੇ ਅਧਾਰ 'ਤੇ ਸੀਬੀਆਈ ਨੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ, ਉਸ ਦੇ ਪਿਤਾ ਇੰਦਰਜੀਤ, ਮਾਂ ਸੰਧਿਆ, ਭਰਾ ਸ਼ੋਵਿਕ, ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਤੇ ਕਈ ਹੋਰਨਾਂ ਫਲੈਟ ਦੇ ਸਾਥੀਆਂ ਸਣੇ ਸੈਮੂਅਲ ਮਿਰਾਂਦਾ ਖਿਲਾਫ ਮਾਮਲਾ ਦਰਜ ਕੀਤਾ ਹੈ।

ਸੀਬੀਆਈ ਨੇ ਸੁਸ਼ਾਂਤ ਦੇ ਪਿਤਾ ਅਤੇ ਉਸਦੀ ਵੱਡੀ ਭੈਣ ਰਾਣੀ ਸਿੰਘ ਦਾ ਬਿਆਨ ਵੀ ਦਰਜ ਕੀਤਾ ਹੈ। ਏਜੰਸੀ ਦੇ ਸੂਤਰਾਂ ਮੁਤਾਬਕ ਬਿਆਨ ਵਿੱਚ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਖ਼ੁਦਕੁਸ਼ੀ ਨਹੀਂ ਸਗੋਂ ਕਤਲ ਦਾ ਮਾਮਲਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.