ETV Bharat / sitara

ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੀ 'ਲੜਾਈ' ਵਿੱਚ ਕੁੱਦੇ ਸੁਰਿੰਦਰ ਸ਼ਿੰਦਾ - ਰੈਮੀ ਰੰਧਾਵਾ ਅਤੇ ਐਲੀ ਮਾਂਗਟ ਦਾ ਵਿਵਾਦ

ਪੰਜਾਬੀ ਇੰਡਸਟਰੀ 'ਚ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦਾ ਵਿਵਾਦ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦੋਹਾਂ ਗਾਇਕਾਂ ਵੱਲੋਂ ਵਰਤੀ ਜਾ ਰਹੀ ਇਹ ਸ਼ਬਦਾਵਲੀ ਦੀ ਆਲੋਚਨਾ ਹੋ ਰਹੀ ਹੈ। ਇਸ ਮੁੱਦੇ 'ਤੇ ਸੁਰਿੰਦਰ ਸ਼ਿੰਦਾ ਨੇ ਟਿੱਪਣੀ ਕੀਤੀ ਹੈ।

ਫ਼ੋਟੋ
author img

By

Published : Sep 10, 2019, 12:23 PM IST

ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੀ ਲੜਾਈ ਦਾ ਮਸਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਦੋਵੇਂ ਕਲਾਕਾਰ ਇੱਕ ਦੂਜੇ ਦੇ ਖਿਲਾਫ਼ ਲਗਾਤਾਰ ਬੋਲ ਰਹੇ ਹਨ। ਇਸ ਲੜਾਈ ਦੇ ਵਿੱਚ ਹੁਣ ਉੱਘੇ ਗਾਇਕ ਸੁਰਿੰਦਰ ਸ਼ਿੰਦਾ ਨੇ ਟਿੱਪਣੀ ਕੀਤੀ ਹੈ। ਇਨ੍ਹਾਂ ਦੋਹਾਂ ਦੇ ਮਸਲੇ 'ਤੇ ਉਨ੍ਹਾਂ ਕਿਹਾ ਕਿ ਲੜ੍ਹਾਈ ਛੱਡ ਦਿਓ। ਸੁਰਿੰਦਰ ਸ਼ਿੰਦਾ ਨੇ ਇਨ੍ਹਾਂ ਦੋਹਾਂ ਨੂੰ ਘਰ ਵੀ ਸੱਦਿਆ ਹੈ।

ਸੁਰਿੰਦਰ ਸ਼ਿੰਦਾ ਨੇ ਦਿੱਤੀ ਐਲੀ ਅਤੇ ਰੈਮੀ ਨੂੰ ਸਲਾਹ

ਐਲੀ ਮਾਂਗਟ ਬੀਤੇ ਦਿਨੀਂ ਇੰਸਟਾਗ੍ਰਾਮ 'ਤੇ ਲਾਈਵ ਹੋਇਆ। ਇਸ ਲਾਈਵ ਦੇ ਵਿੱਚ ਉਸ ਨੇ ਇੱਕ ਕਾਲ ਰਿਕਾਰਡਿੰਗ ਸੁਣਾਈ ਜਿਸ 'ਚ ਇੱਕ ਕੁੜੀ ਨੇ ਰੰਮੀ ਰੰਧਾਵਾ ਖ਼ਿਲਾਫ਼ ਅਪਸ਼ਬਦ ਬੋਲੇ ਹੋਏ ਸਨ। ਕਾਲ ਰਿਕਾਡਿੰਗ ਦੇ ਵਿੱਚ ਕੁੜੀ ਨੇ ਰੰਮੀ ਨੂੰ ਗਾਲਾਂ ਵੀ ਕੱਢੀਆਂ ਹੋਈਆਂ ਸੀ। ਉਸ ਨੇ ਰੰਮੀ ਰੰਧਾਵਾ 'ਤੇ ਇਹ ਦੋਸ਼ ਲਗਾਇਆ ਕਿ ਉਸਨੇ ਪੈਸੇ ਖਾਦੇ ਹੋਏ ਹਨ।
ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਇਸ ਤੋਂ ਬਾਅਦ ਲਾਈਵ ਹੋਏ ਅਤੇ ਐਲੀ ਦੇ ਖ਼ਿਲਾਫ਼ ਉਨ੍ਹਾਂ ਨੇ ਦੂਸ਼ਣਬਾਜੀ ਕੀਤੀ। ਉਨ੍ਹਾਂ ਕਿਹਾ ਕਿ ਕੁੜੀ 'ਚ ਇਨ੍ਹਾਂ ਹੀ ਦਮ ਹੈ ਤਾਂ ਸਾਹਮਣੇ ਆ ਕੇ ਬੋਲ ਕੇ ਵਿਖਾਵੇ। ਐਲੀ ਦੇ ਖ਼ਿਲਾਫ਼ ਦੋਹਾਂ ਭਰਾਵਾਂ ਨੇ ਰੱਜ ਕੇ ਭੜਾਸ ਕੱਢੀ ਹੈ। ਇਸ ਲੜਾਈ ਦੇ ਵਿੱਚ ਹੁਣ ਵੱਡਾ ਗਰੇਵਾਲ ਵੀ ਸ਼ਾਮਿਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਐਲੀ ਮਾਂਗਟ ਨੂੰ ਸਪੋਰਟ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰੰਧਾਵਾ ਭਰਾਵਾਂ ਖ਼ਿਲਾਫ਼ ਗਲ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ।

Intro:Body:

elly

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.