ETV Bharat / sitara

ਸਿੱਧੂ ਮੂਸੇਵਾਲਾ ਨੇ ਮੰਗੀ ਦਰਬਾਰ ਸਾਹਿਬ ਆ ਕੇ ਮੁਆਫ਼ੀ

ਅਕਸਰ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਨੇ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਆਪਣੀ ਭੁੱਲਾਂ ਦੀ ਖਿਮਾ ਜਾਚਨਾ ਕੀਤੀ ਹੈ। ਦੱਸ ਦਈਏ ਕਿ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਉਸ ਨੇ ਜੱਟੀ ਜਿਉਣੇ ਮੋੜ ਵਰਗੀ ਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਸੀ।

author img

By

Published : Nov 14, 2019, 5:21 PM IST

Updated : Nov 14, 2019, 6:40 PM IST

ਫ਼ੋਟੋ

ਅਮ੍ਰਿੰਤਸਰ: ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਨੇ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਮੁਆਫ਼ੀ ਮੰਗੀ ਹੈ। ਇਸ ਮੌਕੇ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ।

ਵੀਡੀਓ

ਦੱਸ ਦਈਏ ਕਿ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਿੱਧੂ ਮੂਸੇਵਾਲਾ ਨੇ ਫ਼ਿਲਮ ਅੜਬ ਮੁਟਿਆਰਾਂ ਦੇ ਗੀਤ ਜੱਟੀ ਜਿਉਣੇ ਮੋੜ ਵਰਗੀ ਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਸੀ। ਇਸ ਗੀਤ ਦਾ ਵਿਵਾਦ ਸ਼ੁਰੂ ਹੋਣ 'ਤੇ ਉਸ ਨੇ ਮੁਆਫ਼ੀ ਵੀ ਮੰਗੀ ਸੀ ਪਰ ਸਿੱਧੂ ਦੀ ਆਲੋਚਨਾ ਤਾਂ ਵੀ ਹੋਈ ਸੀ। ਆਪਣੀ ਹੋ ਰਹੀ ਆਲੋਚਨਾ ਨੂੰ ਵੇਖ ਕੇ ਸਿੱਧੂ ਨੇ ਗੀਤ ਦੀ ਵੀਡੀਓ ਦੇ ਵਿੱਚ ਮਾਈ ਭਾਗੋ ਵਾਲੀ ਲਾਇਨ ਨੂੰ ਹਟਾ ਦਿੱਤਾ ਸੀ।

ਇਹ ਮਾਮਲਾ ਠੰਡਾ ਪੈ ਗਿਆ ਸੀ ਪਰ ਇਹ ਫ਼ੇਰ ਸੁਰਖੀਆਂ 'ਚ ਆਇਆ ਜਦੋਂ ਸਿੱਧੂ ਨੇ ਆਪਣੇ ਨਿਊਜ਼ੀਲੈਂਡ ਸ਼ੋਅ ਦੇ ਵਿੱਚ ਮੁੜ ਤੋਂ ਜੱਟੀ ਜਿਊਣੇ ਮੋੜ ਵਰਗੀ ਗੀਤ ਗਾਇਆ ਅਤੇ ਉਸ ਵਿੱਚ ਮਾਈ ਭਾਗੋ ਵਾਲੀ ਲਾਇਨ ਦਾ ਜ਼ਿਕਰ ਕੀਤਾ। ਇਹ ਵੀਡੀਓ ਖ਼ੂਬ ਵਾਇਰਲ ਹੋਈ। ਇਸ ਦਾ ਨਤੀਜਾ ਇਹ ਹੋਇਆ ਸਿੱਧੂ ਖ਼ਿਲਾਫ਼ ਵੱਖ -ਵੱਖ ਸਿੱਖ ਸੰਗਠਨਾਂ ਤੇ ਐਸ ਜੀ ਪੀ ਸੀ ਨੇ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਕਰ ਕੀਤੀ।

ਵਰਣਨਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਮੁਆਫ਼ੀ ਮੰਗ ਕੇ ਇਹ ਸਾਬਿਤ ਤਾਂ ਕਰ ਦਿੱਤਾ ਹੈ ਕਿ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਹੈ, ਨਹੀਂ ਤਾਂ ਪੰਜਾਬੀ ਮਨੋਰੰਜਨ ਜਗਤ 'ਚ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਦਾ ਵਿਰੋਧ ਵੀ ਹੋਇਆ ਪਰ ਉਹ ਆਪਣੇ ਬਿਆਨ 'ਤੇ ਕਾਇਮ ਵੀ ਰਹੇ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਸਿੱਧੂ ਮੂਸੇਵਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਤਮਤਕ ਹੋਏ ਤੇ ਨਾਲ ਹੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਕੇ ਆਪਣੀ ਕੋਲੋ ਹੋਈ ਭੁੱਲ ਦੀ ਖਿਮਾ ਜਾਚਨਾ ਕੀਤੀ। Body:

ਸਿੱਧੂ ਮੂਸੇਵਾਲ ਆਪਣੀ ਮਾਂ ਨਾ ਸੱਚਖੰਡ ਸ੍ਰੀ ਹਰਿਮੰਦਰ ਨਤਮਸਤਕ ਹੋਏ ਪਰ ਉਹਨਾਂ ਨੇ ਮੀਡਿਆ ਨਾਲ ਕੋਈ ਵੀ ਗੱਲ ਬਾਤ ਨਾ ਕੀਤੀ ਤੇ ਮੀਡਿਆ ਕੋਲੋ ਦੂਰੀ ਬਣਾਈ ਰੱਖੀ।

Conclusion:ਜਿਕਰਯੋਗ ਹੋ ਕਿ ਸਿੱਧੂ ਮੂਸੇਵਾਲ ਨੇ ਆਪਣੇ ਇਕ ਵਿਵਾਦਿਤ ਗਾਣੇ ਵਿੱਚ ਮਾਈ ਭਾਗੋ ਲਈ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਤੋ ਬਾਅਦ ਸਿੱਧੂ ਮੂਸੇਵਾਲ ਖਿਲਾਫ ਜਮ ਕੇ ਵਿਰੋਧ ਵੀ ਹੋਇਆ ਤੇ ਮੂਸੇਵਾਲ ਖਿਲਾਫ ਵੱਖ ਵੱਖ ਸਿੱਖ ਸੰਗਠਨਾਂ ਤੇ ਐਸ ਜੀ ਪੀ ਸੀ ਨੇ ਕਨੂੰਨੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ । ਉਸ ਤੋਂ ਬਾਅਦ ਸਿੱਧੂ ਮੂਸੇਵਾਲ ਵਲੋਂ ਆਪਣੇ ਕੀਤੇ ਕੰਮ ਲਈ ਮਾਫ਼ੀ ਮੰਗੀ ਗਈ ਸੀ ।
Last Updated : Nov 14, 2019, 6:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.