ਹੈਦਰਾਬਾਦ: ਸ਼ਾਹਿਦ ਕਪੂਰ ਭਾਰਤੀ ਅਦਾਕਾਰ ਹੈ, ਸ਼ਾਹਿਦ ਕਪੂਰ ਦਾ ਜਨਮ 25 ਫਰਵਰੀ 1981 ਨੂੰ ਨਵੀਂ ਦਿੱਲੀ ਭਾਰਤ ਵਿੱਚ ਹੋਇਆ। ਇਸ ਲਈ ਅੱਜ ਸ਼ਾਹਿਦ ਆਪਣਾ ਜਨਮਦਿਨ ਮਨਾ ਰਹੇ ਹਨ।
ਸ਼ਾਹਿਦ ਕਪੂਰ ਨੇ ਆਪਣੀ ਅਦਾਕਾਰੀ ਦਾ ਸ਼ੁਰੂਆਤ ਕਦੋਂ ਕੀਤੀ ਇਸ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ ਪਰ ਸ਼ਾਹਿਦ ਨੇ 1997 ਵਿੱਚ ਬੈਕਗਰਾਊਂਡ ਮਿਊਜ਼ਿਕ ਡਾਂਸ ਫਿਲਮ 'ਦਿਲ ਤੋਂ ਪਾਗਲ ਹੈ' ਵਿੱਚ ਕੀਤਾ ਸੀ ਗੀਤ ਸੀ 'ਦਿਲ ਲੈ ਗਈ।'
1999 ਵਿੱਚ ਸ਼ਾਹਿਦ ਨੇ ਇੱਕ ਛੋਟੇ ਜਿਹੇ ਕੰਮ ਵਿੱਚ ਹੱਥ ਅਜਮਾਏ ਜਿਸ ਦਾ ਨਾਂ ਸੀ 'ਦਿਲ ਮੇਰਾ ਬੋਲੇ ਪੀਆ ਪੀਆ' ਸੀ। ਇਸ ਦੇ ਨਾਲ ਹੀ ਇੱਕ ਹੋਰ ਛੋਟਾ ਜਿਹਾ ਕੰਮ ਕੀਤਾ ਸੀ।
1999 ਵਿੱਚ ਫਿਲਮ 'ਤਾਲ' ਵਿੱਚ ਡਾਂਸ ਕੀਤਾ ਸੀ, ਇਸ ਦੇ ਨਾਲ ਹੀ ਬਹੁਤ ਸਾਰੀਆਂ ਮਿਊਜ਼ਿਕ ਵੀਡੀਓ ਵੀ ਕੀਤੀਆਂ। ਇਸ ਸਮੇਂ ਹੀ ਸ਼ਾਹਿਦ ਕਪੂਰ ਦੀ ਸ਼ੁਰੂਆਤ ਹੋਈ ਸੀ।
ਹੁਣ ਤੱਕ ਕਿਸ ਕਿਸ ਫਿਲਮ ਵਿੱਚ ਕੀਤਾ ਕੰਮ
ਫਿਰ 2003 ਵਿੱਚ ਅਦਾਕਾਰ ਨੇ ਫਿਲਮ 'ਇਸ਼ਕ ਵਿਸ਼ਕ' ਵਿੱਚ ਕਿਰਦਾਰ ਨਿਭਾਇਆ। ਕਿਹਾ ਜਾ ਸਕਦਾ ਹੈ ਕਿ ਇੱਕ ਅਦਾਕਾਰ ਦੇੇ ਤੌਰ ਉਤੇ ਉਹਨਾਂ ਨੂੰ ਇਸ ਫਿਲਮ ਵਿੱਚ ਦੇਖਿਆ ਗਿਆ। ਫਿਰ 2004 ਵਿੱਚ 'ਫਿਦਾ', 'ਦਿਲ ਮਾਂਗੇ ਮੌਰੇ', 'ਵਿਆਹ: ਲਾਇਫ ਹੋ ਤੋ ਐਸੀ', 'ਸਿਖਰ', '36 ਚਾਈਨਾ ਟਾਉਨ', 'ਚੁੱਪਕੇ ਚੁੱਪਕੇ', 'ਵਿਵਾਅ', 'ਫੂਲ ਨ ਫਾਈਨ', 'ਜਬ ਵੂਈ ਮੀਟ', 'ਕਾਮੀਨੇ', 'ਦਿਲ ਬੋਲੇ ਹੜੀਪਾ', 'ਡਾਂਸ ਪੇ ਡਾਂਸ', 'ਮਿਲੇਗੇ ਮਿਲੇਗੇ', 'ਮੌਸਮ', 'ਤੇਰੀ ਮੇਰੀ ਕਹਾਣੀ', 'ਹੈਦਰ', 'ਸ਼ਾਨਦਾਰ', 'ਰੌਗੁਣ', 'ਬੱਤੀ ਗੁਲ ਮੀਟਰ ਚਾਲੂ', 'ਕਬੀਰ ਸਿੰਘ' ਆਦਿ।
ਤੁਹਾਨੂੰ ਦੱਸ ਦਈਏ ਕਿ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਜਰਸੀ' ਹੈ, ਜਿਸ ਵਿੱਚ ਸ਼ਹੀਦ ਇੱਕ ਕ੍ਰਿਕਟਰ ਦੇ ਰੂਪ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ:ਉਰਵਸ਼ੀ ਰੌਤੇਲਾ ਮਨਾ ਰਹੀ ਹੈ ਆਪਣਾ 28ਵਾਂ ਜਨਮਦਿਨ, ਦੇਖੋ ਤਸਵੀਰਾਂ