ਦੇਹਰਾਦੂਨ: ਫ਼ਿਲਮ ਜਰਸੀ ਦੀ ਸ਼ੂਟਿੰਗ ਆਉਣ ਵਾਲੇ 30 ਸਤੰਬਰ ਤੋਂ ਦੇਹਰਾਦੂਨ ਅਤੇ ਮਸੂਰੀ ਦੇ ਖੂਬਸੂਰਤ ਇਲਾਕਿਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਲਈ ਫ਼ਿਲਮ ਅਦਾਕਾਰ ਸ਼ਾਹਿਦ ਕਪੂਰ ਅਤੇ ਫ਼ਿਲਮ ਅਦਾਕਾਰਾ ਮ੍ਰਿਣਾਲ ਠਾਕੁਰ ਸਮੇਤ ਪੂਰਾ ਸ਼ੂਟਿੰਗ ਕਰੂ ਦੇਹਰਾਦੂਨ ਪਹੁੰਚ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਸ਼ਾਹਿਦ ਕਪੂਰ 20 ਸਤੰਬਰ ਨੂੰ ਹੀ ਦੇਹਰਾਦੂਨ ਪਹੁੰਚੇ ਗਏ। ਉਹ ਦੇਹਰਾਦੂਨ ਦੇ ਨੇੜੇ ਬਿਸ਼ਟ ਪਿੰਡ ਖੇਤਰ ਵਿੱਚ ਸਥਿਤ ਇੱਕ ਰਿਜੋਰਟ ਵਿੱਚ ਰਹਿ ਰਹੇ ਹਨ। ਦੱਸ ਦੇਈਏ ਕਿ ਇਹ ਫ਼ਿਲਮ ਜਰਸੀ ਸ਼ਾਹਿਦ ਕਪੂਰ ਦੀ ਤੀਜੀ ਅਜਿਹੀ ਫ਼ਿਲਮ ਹੈ, ਜਿਸ ਦੀ ਸ਼ੂਟਿੰਗ ਉਤਰਾਖੰਡ ਦੇ ਖੂਬਸੂਰਤ ਇਲਾਕੇ ਵਿੱਚ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਬੱਤੀ ਗੁਲ ਮੀਟਰ ਚਾਲੂ ਅਤੇ ਕਬੀਰ ਸਿੰਘ ਸ਼ੂਟ ਲਈ ਉਤਰਾਖੰਡ ਆ ਚੁੱਕੇ ਹਨ।
ਇਸ ਫ਼ਿਲਮ ਦੀ ਸਥਾਨਕ ਲਾਈਨ ਨਿਰਮਾਤਾ ਦੇਹਰਾਦੂਨ ਦਾ ਇੰਪ੍ਰੈਸ਼ਨ ਗਰੁੱਪ ਹੈ। ਈਟੀਵੀ ਭਾਰਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ, ਇੰਪ੍ਰੈਸ਼ਨ ਗਰੁੱਪ ਦੇ ਮੈਂਬਰ, ਮਯੰਕ ਤਿਵਾੜੀ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਅਗਲੀ 30 ਸਤੰਬਰ ਤੋਂ 10 ਅਕਤੂਬਰ ਤੱਕ ਅਗਲੇ 10 ਦਿਨਾਂ ਲਈ ਦੇਹਰਾਦੂਨ ਅਤੇ ਮਸੂਰੀ ਦੇ ਵੱਖ-ਵੱਖ ਸਥਾਨਾਂ ਉੱਤੇ ਕੀਤੀ ਜਾਏਗੀ। ਹਾਲਾਂਕਿ, ਇਸ ਵੇਲੇ ਲੋਕੇਸ਼ਨ ਤੈਅ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਜਰਸੀ ਵਿੱਚ ਸ਼ਾਹਿਦ ਕਪੂਰ ਅਰਜੁਨ ਨਾਮ ਦੇ ਇੱਕ ਨੌਜਵਾਨ ਦੀ ਭੂਮਿਕਾ ਨਿਭਾ ਰਿਹੇ ਹਨ, ਜੋ ਰਣਜੀ ਟਰਾਫੀ ਦਾ ਖਿਡਾਰੀ ਹੈ। ਇਸ ਦੇ ਨਾਲ ਹੀ, ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਲੈਂਦਾ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਅਤੇ ਅਦਾਕਾਰਾ ਮ੍ਰਿਣਾਲ ਠਾਕੁਰ ਵੀ ਫ਼ਿਲਮ ਅਦਾਕਾਰ ਸ਼ਾਹਿਦ ਕਪੂਰ ਦੇ ਨਾਲ ਨਜ਼ਰ ਆਉਣਗੇ। ਜਿਸ ਨੇ ਪਿਛਲੇ ਸਾਲ ਆਈ ਫ਼ਿਲਮ ਬਟਲਾ ਹਾਊਸ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਸਨ।