ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅਤੇ ਭੂਮੀ ਪੇਡਨੇਕਰ ਦੀ ਨਵੀਂ ਫ਼ਿਲਮ 'ਸਾਂਡ ਕੀ ਆਂਖ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਸੱਚੀ ਘਟਨਾ ਉੱਤੇ ਆਧਾਰਿਤ ਇਸ ਫ਼ਿਲਮ ਦਾ ਟੀਜ਼ਰ ਅਤੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ।
ਇਹ ਫ਼ਿਲਮ ਨਿਸ਼ਾਨੇਬਾਜ਼ ਚੰਦਰੋ ਅਤੇ ਪ੍ਰਕਾਸ਼ੀ ਤੋਮਰ ਦੀ ਕਹਾਣੀ ਉੱਤੇ ਅਧਾਰਿਤ ਹੈ, ਜੋ ਕਿ ਇੱਕ ਸੱਚੀ ਘਟਨਾ ਹੈ। ਇਸ ਫਿਲਮ ਦੇ ਟ੍ਰੇਲਰ ਵਿੱਚ ਵਿਖਾਇਆ ਗਿਆ ਹੈ ਕਿ ਤਾਪਸੀ ਅਤੇ ਭੂਮੀ ਅਜਿਹੇ ਪਿੰਡਾਂ ਵਿਚ ਰਹਿੰਦੀਆਂ ਹਨ, ਜਿੱਥੇ ਔਰਤਾਂ ਨੂੰ ਅੱਜ ਵੀ ਪਰਦਾ ਹਟਾਉਣ ਦੀ ਆਗਿਆ ਨਹੀਂ ਹੈ। ਪਰ, ਇਸ ਦੇ ਬਾਵਜੂਦ, ਦੋਵੇਂ 60 ਸਾਲ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਕਰਦੀਆਂ ਹਨ। ਉਨ੍ਹਾਂ ਦੋਹਾਂ ਦੀ ਬਾਗਪਤ ਦੀ ਬੋਲੀ ਉੱਤੇ ਚੰਗੀ ਪਕੜ ਹੈ। ਇਸ ਦੇ ਨਾਲ ਹੀ, ਫ਼ਿਲਮ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਵੀ ਗੱਲ ਕੀਤੀ ਗਈ ਹੈ। ਉਹ ਪਿੰਡ ਵਿਚ ਨਿਸ਼ਾਨੇਬਾਜ਼ੀ ਕਰਦੀਆਂ ਹਨ ਅਤੇ ਬਹੁਤ ਮੁਸ਼ਕਲਾਂ ਤੋਂ ਬਾਅਦ ਮੰਜ਼ਿਲ ਹਾਸਲ ਕਰਦੀਆਂ ਹਨ।
- " class="align-text-top noRightClick twitterSection" data="">
ਇਸ ਤੋਂ ਪਹਿਲਾਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਅਤੇ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਇਕ ਨਵਾਂ ਪੋਸਟਰ ਜਾਰੀ ਕੀਤਾ ਗਿਆ ਸੀ। ਖੇਡਾਂ ਨੂੰ ਉਤਸ਼ਾਹ ਦੇਣ ਵਾਲੀ ਫ਼ਿਲਮ ਮਨੋਰੰਜਨ ਦੇ ਨਾਲ-ਨਾਲ ਇੱਕ ਸੰਦੇਸ਼ ਵੀ ਦੇ ਰਹੀ ਹੈ। ਫ਼ਿਲਮ ਦੇ ਡਾਇਰੈਕਟਰ ਤੁਸ਼ਾਰ ਹੀਰਾਨੰਦਨੀ ਅਤੇ ਨਿਰਮਾਤਾ ਅਨੁਰਾਗ ਕਸ਼ਯਪ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਿੱਤਰੇ ਲੋਕ
ਦੱਸਣਯੋਗ ਹੈ ਕਿ, ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ ਅਤੇ ਇਸ ਸਮੇਂ ਕੋਈ ਹੋਰ ਫਿਲਮ ਰਿਲੀਜ਼ ਨਾ ਹੋਣ ਕਾਰਨ, ਇਹ ਫ਼ਿਲਮ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ।