ETV Bharat / sitara

ਕਾਮੇਡੀ ਅਤੇ ਅੰਮ੍ਰਿਤਸਰੀ ਭਾਸ਼ਾ ਦਾ ਮਿਸ਼ਰਣ ਹੈ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' - chandigarhamritsar-chandigarh

ਪੰਜਾਬੀ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਬਾਹਰ ਵੱਸਦੇ ਪੰਜਾਬੀਆਂ ਨੂੰ ਬਹੁਤ ਪਸੰਦ ਆ ਰਹੀ ਹੈ। ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ 'ਜੱਟ ਜੇਮਸ ਬੌਂਡ' ਤੋਂ ਬਾਅਦ ਜੇ ਗਿੱਪੀ ਦੀ ਕੋਈ ਫ਼ਿਲਮ ਸਦਾਬਹਾਰ ਯਾਦ ਰਹੇਗੀ ਤਾਂ ਉਹ ਹੋਵੋਗੀ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ'।

ਫ਼ੋਟੋ
author img

By

Published : May 24, 2019, 2:30 PM IST

ਚੰਡੀਗੜ੍ਹ: 24 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਇੱਕ ਪਰਵਾਰਿਕ ਫ਼ਿਲਮ ਹੈ ਜਿਸ 'ਚ ਕਾਮੇਡੀ ਦੇ ਨਾਲ-ਨਾਲ ਅੰਮ੍ਰਿਤਸਰੀ ਭਾਸ਼ਾ ਨੇ ਰੰਗ ਬੰਨ੍ਹਿਆ ਹੈ।

ਕਹਾਣੀ: ਇਹ ਕਹਾਣੀ ਆਧਾਰਿਤ ਹੈ ਚੰਡੀਗੜ੍ਹ ਇੱਕ ਕੁੜੀ 'ਤੇ ਦੋ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਪਣਾ ਰਿਸ਼ਤਾ ਤੁੜਵਾਉਣ ਆਉਂਦੀ ਹੈ। ਅੰਮ੍ਰਿਤਸਰ ਆ ਕੇ ਉਸ ਦੀ ਮੁਲਾਕਾਤ ਹੁੰਦੀ ਹੈ ਅੰਬਰਸਰੀਏ ਨੌਜਵਾਨ ਦੇ ਨਾਲ, ਮੁਲਾਕਾਤ ਹੋਣ ਤੋਂ ਬਾਅਦ ਦੋਹਾਂ ਦੀ ਨੋਕ-ਝੋਕ ਹੁੰਦੀ ਹੈ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਨੋਕ-ਝੋਕ ਪਿਆਰ 'ਚ ਬਦਲ ਜਾਂਦੀ ਹੈ।

ਅਦਾਕਾਰੀ: ਇਸ ਫ਼ਿਲਮ 'ਚ ਸਾਰੇ ਹੀ ਕਿਰਦਾਰਾਂ ਦੀ ਅਦਾਕਾਰੀ ਬਾਕਮਾਲ ਹੈ। ਪਹਿਲੀ ਵਾਰ ਸਕ੍ਰੀਨ 'ਤੇ ਇੱਕਠੇ ਨਜ਼ਰ ਆਏ ਗਿੱਪੀ ਅਤੇ ਸਰਗੁਣ ਦੀ ਜੋੜੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਵੀ ਆਪਣੀ ਕਾਮੇਡੀ ਦੇ ਨਾਲ ਫ਼ਿਲਮ 'ਚ ਜਾਨ ਪਾਉਂਦੇ ਨਜ਼ਰ ਆਉਣਗੇ। ਫ਼ਿਲਮ 'ਚ ਮੁੱਖ ਕਿਰਦਾਰਾਂ ਤੋਂ ਇਲਾਵਾ ਸਪੋਰਟਿੰਗ ਕਾਸਟ ਦਾ ਕੰਮ ਵੀ ਕਮਾਲ ਦਾ ਹੈ।

ਮਿਊਜ਼ਿਕ:ਫ਼ਿਲਮ ਦਾ ਮਿਊਜ਼ਿਕ ਰਿਲੀਜ਼ ਹੋਣ ਤੋਂ ਪਹਿਲਾਂ ਸੁਪਰਹਿੱਟ ਹੋ ਚੁੱਕਿਆ ਸੀ ਖ਼ਾਸ ਕਰ ਕੇ ਗਾਇਕਾ ਸੁਨੀਧੀ ਚੌਹਾਨ ਅਤੇ ਗਿੱਪੀ ਗਰੇਵਾਲ ਦਾ ਗੀਤ 'ਅੰਬਰਸਰ ਦੇ ਪਾਪੜ' ਨੇ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ।

ਖੂਬੀਆਂ ਅਤੇ ਕਮੀਆਂ: ਇਸ ਫ਼ਿਲਮ 'ਚ ਕਮੀ ਇਹ ਹੈ ਕਿ ਫ਼ਿਲਮ ਦੇ ਟਰੇਲਰ ਤੋਂ ਹੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇੱਕ ਖੂਬੀ ਫ਼ਿਲਮ ਦੀ ਇਹ ਹੈ ਕਿ ਡਾਇਲਾਗਸ ਅਤੇ ਸ੍ਰਕੀਨਪਲੇ 'ਤੇ ਹੋਈ ਮਿਹਨਤ ਨਜ਼ਰ ਆਉਂਦੀ ਹੈ।

ਰੋਮੈਂਟਿਕ ਕਾਮੇਡੀ 'ਤੇ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਆਰ. ਗੁਲਿਆਨੀ ਵੱਲੋਂ ਵਧੀਆ ਢੰਗ ਦੇ ਨਾਲ ਕੀਤਾ ਗਿਆ ਹੈ।
ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹੈ 5 ਵਿੱਚੋਂ 3.5 ਸਟਾਰ।

Intro:Body:

bavleen

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.