ETV Bharat / sitara

ਰੇਮੋ ਡਿਸੂਜ਼ਾ ਦੇ ਜੀਜਾ ਨੇ ਕੀਤੀ ਖੁਦਕੁਸ਼ੀ, ਕੋਰੀਓਗ੍ਰਾਫਰ ਨੇ ਦਿੱਤੀ ਸ਼ਰਧਾਂਜਲੀ - Remo D'Souza Brother in law suicide

ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਰੇਮੋ ਡਿਸੂਜ਼ਾ ਦੇ ਜੀਜਾ ਜੇਸਨ ਵਾਟਕਿੰਸ(Remo D'Souza's brother-in-law Jason Watkins) ਨੇ ਵੀਰਵਾਰ ਨੂੰ ਮੁੰਬਈ ਸਥਿਤ ਆਪਣੀ ਰਿਹਾਇਸ਼ 'ਤੇ ਖੁਦਕੁਸ਼ੀ ਕਰ ਲਈ। ਡਿਸੂਜ਼ਾ ਨੇ ਸੋਸ਼ਲ ਮੀਡੀਆ 'ਤੇ ਵਾਟਕਿੰਸ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ।

ਰੇਮੋ ਡਿਸੂਜ਼ਾ ਦੇ ਜੀਜਾ ਨੇ ਕੀਤੀ ਖੁਦਕੁਸ਼ੀ, ਕੋਰੀਓਗ੍ਰਾਫਰ ਨੇ ਦਿੱਤੀ ਸ਼ਰਧਾਂਜਲੀ

author img

By

Published : Jan 21, 2022, 3:37 PM IST

ਮੁੰਬਈ (ਮਹਾਰਾਸ਼ਟਰ) : ਕੋਰੀਓਗ੍ਰਾਫਰ ਅਤੇ ਫਿਲਮ ਨਿਰਮਾਤਾ ਰੇਮੋ ਡਿਸੂਜ਼ਾ ਨੇ ਸ਼ੁੱਕਰਵਾਰ ਨੂੰ ਆਪਣੇ ਜੀਜਾ ਜੇਸਨ ਵਾਟਕਿੰਸ (Remo D'Souza's brother-in-law Jason Watkins) ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। 42 ਸਾਲਾ ਵਾਟਕਿੰਸ ਨੇ ਵੀਰਵਾਰ ਨੂੰ ਮਿਲਤ ਨਗਰ ਸਥਿਤ ਆਪਣੀ ਰਿਹਾਇਸ਼ 'ਚ ਖੁਦਕੁਸ਼ੀ ਕਰ ਲਈ।

ਇੱਕ ਇੰਸਟਾਗ੍ਰਾਮ ਪੋਸਟ ਵਿੱਚ ਡਿਸੂਜ਼ਾ ਨੇ ਕਿਹਾ ਕਿ ਉਹ ਆਪਣੇ ਜੀਜਾ ਦੀ ਮੌਤ ਤੋਂ ਦੁਖੀ ਹਨ। ਉਨ੍ਹਾਂ ਨੇ ਲਿਖਿਆ ਹੈ ਕਿ "ਤੁਸੀਂ ਸਾਡਾ ਦਿਲ ਤੋੜ ਦਿੱਤਾ ਹੈ ਭਰਾ।"

ਰਿਪੋਰਟਾਂ ਦੇ ਅਨੁਸਾਰ ਵਾਟਕਿੰਸ ਵੀ ਇੱਕ ਕੋਰੀਓਗ੍ਰਾਫ਼ਰ ਸੀ ਅਤੇ ਉਸ ਨੇ ਕਈ ਪ੍ਰੋਜੈਕਟਾਂ ਵਿੱਚ ਡਿਸੂਜ਼ਾ ਦੀ ਸਹਾਇਤਾ ਕੀਤੀ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਪੁਲਿਸ ਨੂੰ ਰਾਤ 12 ਵਜੇ ਦੇ ਕਰੀਬ ਇੱਕ ਫੋਨ ਕਾਲ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਅੰਧੇਰੀ ਦੇ ਯਮੁਨਾ ਨਗਰ ਦੇ ਫਲੈਟ ਨੰਬਰ 302 ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ।

ਮੁੰਬਈ ਪੁਲਿਸ ਨੇ ਕਿਹਾ ਕਿ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਰੇਮੋ ਡਿਸੂਜ਼ਾ ਦੇ 48 ਸਾਲਾ ਜੀਜਾ ਜੇਸਨ ਸੈਵੀਓ ਵਾਟਕਿੰਸ (Jason Savio Watkins) ਨੇ ਮੁੰਬਈ ਵਿੱਚ ਆਪਣੇ ਅਪਾਰਟਮੈਂਟ ਵਿੱਚ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਕੇਸ ਦਰਜ ਕੀਤਾ ਗਿਆ ਹੈ। ਅਗਲੇਰੀ ਜਾਂਚ ਚੱਲ ਰਹੀ ਹੈ।

ਓਸ਼ੀਵਾਰਾ ਪੁਲਿਸ ਨੇ ਉਸ ਦੀ ਪਛਾਣ ਰੇਮੋ ਡਿਸੂਜ਼ਾ ਦੇ ਜੀਜਾ ਜੇਸਨ ਵਾਟਕਿੰਸ ਵਜੋਂ ਕੀਤੀ ਹੈ। ਉਹ 48 ਸਾਲ ਦੇ ਸਨ। ਪੁਲਿਸ ਉਸ ਦੀ ਲਾਸ਼ ਨੂੰ ਕੂਪਰ ਹਸਪਤਾਲ ਲੈ ਗਈ ਅਤੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਿਸ ਉਸ ਦੇ 74 ਸਾਲਾ ਪਿਤਾ ਡੇਸਮੰਡ ਅਤੇ ਭੈਣ ਲਿਜ਼ਲ ਰੇਮੋ ਡਿਸੂਜ਼ਾ ਦੇ ਬਿਆਨ ਲੈ ਰਹੀ ਹੈ। ਪੁਲਿਸ ਨੇ ਐਕਸੀਡੈਂਟਲ ਡੈਥ ਰਿਪੋਰਟ (ਏ.ਡੀ.ਆਰ.) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਮੰਥਾ ਸਵਿਟਜ਼ਰਲੈਂਡ ’ਚ ਬਿਤਾ ਰਹੀ ਹੈ ਸਮਾਂ, ਸੋਸ਼ਲ ਮੀਡੀਆ ’ਤੇ ਮਚਾਈ ਤਬਾਹੀ

ETV Bharat Logo

Copyright © 2024 Ushodaya Enterprises Pvt. Ltd., All Rights Reserved.