ETV Bharat / sitara

ਰਸਿਕਾ ਦੁੱਗਲ ਦੀ ਇੱਛਾ, 'ਬਾਇਓਪਿਕ ਪ੍ਰੋਜੈਕਟ ਵਿੱਚ ਨਿਭਾਵੇ ਮੁੱਖ ਕਿਰਦਾਰ'

'ਹਾਮਿਦ', 'ਕਿੱਸਾ' ਅਤੇ 'ਮੰਟੋ' ਵਰਗੀਆਂ ਫਿਲਮਾਂ ਅਤੇ 'ਮਿਰਜਾਪੁਰ' ਅਤੇ 'ਦਿੱਲੀ ਕ੍ਰਾਈਮ' ਵਰਗੀਆਂ ਵੈੱਬ ਸੀਰੀਜ਼ ਵਿੱਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਜਲਵਾ ਦਿਖਾਉਣ ਵਾਲੀ ਅਦਾਕਾਰਾ ਰਸਿਕਾ ਦੁੱਗਲ ਨੇ ਆਪਣੀ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਇਕ ਬਾਇਓਪਿਕ ਪ੍ਰੋਜੈਕਟ ਵਿੱਚ ਮੁੱਖ ਭੂਮਿਕਾ ਨਿਭਾਉਣਾ ਚਾਹੁੰਦੀ ਹਾਂ। ਰਸਿਕਾ ਜਲਦੀ ਹੀ ਕਾਮੇਡੀ ਫਿਲਮ 'ਲੂਟਕੇਸ' ਵਿੱਚ ਨਜ਼ਰ ਆਵੇਗੀ।

author img

By

Published : Jul 26, 2020, 2:23 PM IST

rasika dugal wants the main part in a biopic
ਰਸਿਕਾ ਦੁੱਗਲ ਦੀ ਇੱਛਾ, 'ਬਾਇਓਪਿਕ ਪ੍ਰੋਜੈਕਟ ਵਿੱਚ ਨਿਭਾਓ ਮੁੱਖ ਕਿਰਦਾਰ'

ਮੁੰਬਈ: ਅਦਾਕਾਰਾ ਰਸਿਕਾ ਦੁੱਗਲ ਦਾ ਸੁਪਨਾ ਹੈ ਕਿ ਉਹ ਕਿਸੀ ਬਾਇਓਪਿਕ ਪ੍ਰੋਜੈਕਟ 'ਚ ਕੰਮ ਕਰੇ। ਰਸਿਕਾ ਨੇ ਆਈਏਐਨਐਸ ਨੂੰ ਦੱਸਿਆ, "ਮੇਰੀ ਇੱਛਾ ਹੈ ਕਿ ਮੈਂ ਇੱਕ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਵਾਂ।"

ਅਭਿਨੇਤਰੀ ਨੇ 'ਹਾਮਿਦ', 'ਕਿੱਸਾ' ਅਤੇ 'ਮੰਟੋ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਸ ਦੇ ਕੰਮ ਨੂੰ ਪ੍ਰਭਾਵਤ ਵੀ ਕੀਤਾ ਹੈ। ਇਸ ਤੋਂ ਇਲਾਵਾ 'ਮਿਰਜਾਪੁਰ' ਅਤੇ 'ਦਿੱਲੀ ਕ੍ਰਾਈਮ' ਵਰਗੀਆਂ ਵੈੱਬ ਸੀਰੀਜ਼ ਨੂੰ ਵੀ ਉਨ੍ਹਾਂ ਨੂੰ ਬਹੁਤ ਨਾਮ ਮਿਲਿਆ ਹੈ।

ਉਹ ਹੁਣ ਕੁੱਝ ਮਜ਼ੇਦਾਰ ਕੰਮ ਕਰਨ ਲਈ ਤਿਆਰ ਹੈ। ਉਹ ਰਾਜੇਸ਼ ਕ੍ਰਿਸ਼ਨਨ ਦੁਆਰਾ ਨਿਰਦੇਸ਼ਤ ਆਪਣੀ ਆਉਣ ਵਾਲੀ ਫਿਲਮ 'ਲੂਟਕੇਸ' ਵਿੱਚ ਇੱਕ ਕਾਮੇਡੀ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਕੁਨਾਲ ਖੇਮੂ, ਗਜਰਾਜ ਰਾਓ, ਰਣਵੀਰ ਸ਼ੋਰੇ ਅਤੇ ਵਿਜੇ ਰਾਜ ਵੀ ਹਨ।

ਰਸਿਕਾ ਨੇ ਕਿਹਾ, "ਮੈਂ ਇਸ ਤੋਂ ਪਹਿਲਾਂ ਥਿਏਟਰ ਵਿੱਚ ਬਹੁਤ ਸਾਰੀਆਂ ਕਾਮੇਡੀ ਭੂਮਿਕਾਵਾਂ ਕੀਤੀਆਂ ਹਨ ਅਤੇ ਇਸ ਦਾ ਬਹੁਤ ਅਨੰਦ ਲਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਸੁਭਾਅ ਵਿੱਚ ਹੈ। ਪਰ ਮੈਨੂੰ ਹੁਣ ਤੱਕ ਅਜਿਹੀਆਂ ਭੁਮਿਕਾਵਾਂ ਕਰਨ ਦਾ ਮੌਕਾ ਨਹੀਂ ਮਿਲਿਆ ਸੀ।"

ਫਿਲਮ 'ਲੂਟਕੇਸ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਇਹ ਕੁਨਾਲ ਨੂੰ ਇਕ ਮੱਧ-ਸ਼੍ਰੇਣੀ ਦੇ ਵਿਅਕਤ ਦੇ ਰੂਪ ਵਿੱਚ ਦਖਾਇਆ ਗਿਆ ਹੈ, ਪਰ ਜਦੋਂ ਉਸ ਨੂੰ 2000 ਰੁਪਏ ਦੇ ਨੋਟਾਂ ਨਾਲ ਭਰਿਆ ਲਾਵਾਰਿਸ ਸੂਟਕੇਸ ਮਿਲਿਆ ਹੈ ਤੇ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ।

ਦੂਜੇ ਪਾਸੇ, ਫਿਲਮ ਵਿੱਚ ਇੱਕ ਚਲਾਕ ਵਿਧਾਇਕ (ਗਜਰਾਜ ਰਾਓ), ਇੱਕ ਪੁਲਿਸ ਅਧਿਕਾਰੀ (ਰਣਵੀਰ ਸ਼ੌਰੀ), ਅਤੇ ਇੱਕ ਡਾਨ (ਵਿਜੇ ਰਾਜ) ਵੀ ਹਨ।

'ਲੂਟਕੇਸ' 31 ਜੁਲਾਈ ਨੂੰ ਡਿਜ਼ਨੀਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.