ਮੁੰਬਈ: ਅਦਾਕਾਰ ਰਜਨੀਕਾਂਤ ਦੀ ਫ਼ਿਲਮ ਦਰਬਾਰ ਪੋਂਗਲ 2020 ਨੂੰ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ਦੇ ਵਿੱਚ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਰਜਨੀਕਾਂਤ ਸਟਾਰਰ ਫ਼ਿਲਮ ਦਰਬਾਰ ਉਨ੍ਹਾਂ ਦੇ ਜਵਾਈ ਧਨੁਸ਼ ਸਟਾਰਰ ਫ਼ਿਲਮ 'ਪਟਾਸ' ਦੇ ਨਾਲ ਕਲੈਸ਼ ਹੋਣ ਜਾ ਰਹੀ ਹੈ। ਤਾਮਿਲ ਫ਼ਿਲਮ ਪਟਾਸ ਵੀ ਪੋਂਗਲ 2020 ਨੂੰ ਰਿਲੀਜ਼ ਹੋ ਸਕਦੀ ਹੈ।
ਹੋਰ ਪੜ੍ਹੋ:ਲਤਾ ਮੰਗੇਸ਼ਕਰ ਦੀ ਹਾਲਤ 'ਚ ਆਇਆ ਸੁਧਾਰ, ਅਜੇ ਵੀ ਹਸਪਤਾਲ 'ਚ ਹੈ ਭਰਤੀ
ਦੱਸਦਈਏ ਕਿ ਧਨੁਸ਼ ਅਤੇ ਨਿਰਦੇਸ਼ਕ ਧੁਰਾਈ ਸੇਨਥਿਲ ਕੁਮਾਰ ਨਾਲ ਫ਼ਿਲਮ ਪਟਾਸ ਰਾਹੀਂ ਰੀਯੂਨੀਅਨ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੋਹਾਂ ਨੇ ਫ਼ਿਲਮ ਕੋਡੀ ਦੇ ਵਿੱਚ ਕੰਮ ਕੀਤਾ ਸੀ। ਫ਼ਿਲਮ ਕੋਡੀ 'ਚ ਧਨੁਸ਼ ਨੇ ਡਬਲ ਰੋਲ ਅਦਾ ਕੀਤਾ ਸੀ।
ਹੋਰ ਪੜ੍ਹੋ: ਅਕਸ਼ੈ ਕੁਮਾਰ ਦੀ ਫ਼ਿਲਮ ਬੱਚਨ ਪਾਂਡੇ ਦੀ ਰਿਲੀਜ਼ ਡੇਟ 'ਚ ਆਇਆ ਬਦਲਾਅ
ਉਥੇ ਹੀ ਦੂਜੇ ਪਾਸੇ ਏ.ਆਰ ਮੁਰੂਗਾਡਸ ਵੱਲੋਂ ਨਿਰਦੇਸ਼ਿਤ ਫ਼ਿਲਮ ਦਰਬਾਰ ਦੇ ਵਿੱਚ ਸੁਪਰਸਟਾਰ ਰਜਨੀਕਾਂਤ 25 ਸਾਲਾਂ ਬਾਅਦ ਪੁਲਿਸ ਅਫ਼ਸਰ ਦਾ ਕਿਰਦਾਰ ਅਦਾ ਕਰਨਗੇ। ਦਰਬਾਰ ਦਾ ਮੋਸ਼ਨ ਪੋਸਟਰ ਪਿੱਛਲੇ ਹਫ਼ਤੇ ਹੀ ਰਿਲੀਜ਼ ਹੋਇਆ ਹੈ। ਇਹ ਪੋਸਟਰ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਰਜਨੀਕਾਂਤ ਨਿਰਦੇਸ਼ਕ ਸਿਵਾ ਨਾਲ ਆਪਣੇ ਆਉਣ ਵਾਲੇ ਤਾਮਿਲ ਪ੍ਰੋਜੈਕਟ 'ਤੇ ਵੀ ਕੰਮ ਕਰ ਰਹੇ ਹਨ।