ਚੰਡੀਗੜ੍ਹ: ਮਸ਼ੂਹਰ ਪੰਜਾਬੀ ਗਾਇਕ (Punjabi singer) ਸੰਗਤਾਰ (sagtar) ਦਾ ਅੱਜ ਜਨਮ ਦਿਨ (Birthday) ਹੈ। 9 ਅਕਤੂਬਰ 1973 ਨੂੰ ਸੰਗਤਾਰ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਆਪਣੇ ਇਸ ਜਨਮ ਦਿਨ (Birthday) ਮੌਕੇ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਮਨਮੋਹਨ ਵਾਰਿਸ ਉਨ੍ਹਾਂ ਦੇ ਵੱਡੇ ਤੇ ਕਮਲ ਹੀਰ ਉਨ੍ਹਾਂ ਦੇ ਛੋਟੇ ਭਰਾ ਹਨ। ਇਹ ਤਿੰਨੇ ਭਰਾ ਪੰਜਾਬੀ ਵਿਰਸੇ ਦੇ ਨਾਮ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਇਨ੍ਹਾਂ ਭਰਾ ਦੀ ਤਿਕਣ ਨੇ ਹਮੇਸ਼ਾ ਹੀ ਪੰਜਾਬੀ ਪੌਪ ਤੇ ਫੋਕ ਗਾਇਕ ਕੀਤੀ ਹੈ। ਜੋ ਅੱਜ ਵੀ ਜਾਰੀ ਹੈ।
ਇੱਕ ਪਾਸੇ ਜਿੱਥੇ ਸੰਗਤਾਰ ਦੇ ਜਨਮ ਦਿਨ (Birthday) ਮੌਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਲੰਬੀ ਉਮਰ ਲਈ ਅਰਦਾਸਾਂ ਕਰ ਰਹੇ ਹਨ। ਉੱਥੇ ਹੀ ਇਸ ਮੌਕੇ ‘ਤੇ ਉਨ੍ਹਾਂ ਦੇ ਘਰ ਵੀ ਵਧਾਈ ਦੇਣ ਵਾਲਿਆ ਦਾ ਟਾਡਾ ਲੱਗਿਆ ਹੋਇਆ ਹੈ।
ਸੰਗਤਾਰ ਪਿਛਲੇ ਲੰਬੇ ਸਮੇਂ ਤੋਂ ਕੇਨੈਡਾ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਰਿਹਾਇਸ਼ ਕੇਨੈਡਾ (Canada) ਦੇ ਸ਼ਹਿਰ ਸਰੀ (Surrey) ਵਿੱਚ ਕੀਤੀ ਹੋਈ ਹੈ। ਅਕਸਰ ਪੰਜਾਬੀ ਵਿਰਸੇ ਦੇ ਇਹ ਤਿੰਨੋਂ ਭਰਾ ਜਿਆਦਾਤਰ ਸਰੀ ਵਿੱਚ ਹੀ ਆਪਣੇ ਸ਼ੋਅ ਲਾਉਦੇ ਹਨ। ਇਨ੍ਹਾਂ ਤਿੰਨੇ ਭਰਾਵਾਂ ਨੇ ਹੁਣ ਤੱਕ ਪੰਜਾਬੀ ਵਿਰਸੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹਚਾਉਣ ਲਈ ਇੱਕ ਤੋਂ ਇੱਕ ਹਿੱਟ ਲਾਈਵ ਸ਼ੋਅ ਤੇ ਕਈ ਐਲਬੰਬਾਂ ਦਿੱਤੀਆਂ ਹਨ।
ਮਸ਼ਹੂਰ ਪੰਜਾਬੀ ਗਾਇਕ ਸੰਗਤਾਰ ਇੱਕ ਕਿਸਾਨ ਪਰਿਵਾਰ ਤੋਂ ਹਨ। ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਹ ਕੇਨੈਡਾ ਚਲੇ ਗਏ। ਸੰਗਤਾਰ ਗਾਇਕ ਦੇ ਨਾਲ ਇੱਕ ਲੇਖਕ ਵੀ ਹਨ। ਜੋ ਪੰਜਾਬ ਮਾਂ ਬੋਲੀ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹਨ। ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਹਮੇਸ਼ਾ ਹੀ ਭਾਈਚਾਰੇ ਅਤੇ ਆਪਸੀ ਏਕਤਾ ਨੂੰ ਪਹਿਲ ਦਿੱਤੀ ਹੈ।
ਇਹ ਵੀ ਪੜ੍ਹੋ:ਸਹਿਨਾਜ ਗਿੱਲ ਅਤੇ ਸੋਨਮ ਨੇ ਦਿਲਜੀਤ ਦੋਸਾਂਝ ਨੂੰ ਪਾਇਆ ਲੰਮਾ