ਚੰਡੀਗੜ੍ਹ: ਮਨੋਰੰਜਨ ਜਗਤ 'ਚ ਕਈ ਮਹਿਲਾਵਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਮਹਿਲਾਵਾਂ ਦੀ ਸੂਚੀ 'ਚ ਪ੍ਰੀਤੀ ਸਪਰੂ ਦਾ ਨਾਂਅ ਸਿਖ਼ਰ 'ਤੇ ਆਉਂਦਾ ਹੈ। ਹਾਲ ਹੀ ਦੇ ਵਿੱਚ ਖ਼ਬਰ ਇਹ ਆਈ ਸੀ ਕਿ ਫ਼ਿਲਮ 'ਤੇਰੀ ਮੇਰੀ ਜੋੜੀ' ਦੇ ਵਿੱਚ ਬਤੌਰ ਨਿਰਦੇਸ਼ਕ ਪ੍ਰੀਤੀ ਸਪਰੂ ਕੰਮ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈਕੇ ਪ੍ਰੀਤੀ ਸਪਰੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਦੱਸਿਆ ਕਿ ਫ਼ਿਲਮ 'ਚ ਨਿਰਦੇਸ਼ਨ ਕਰਨ ਤੋਂ ਇਲਾਵਾ ਉਹ ਇਸ ਫ਼ਿਲਮ 'ਚ ਰੂਬੀਨਾ ਬਾਜਵਾ ਦੀ ਪ੍ਰੋਫੈਸਰ ਦਾ ਕਿਰਦਾਰ ਵੀ ਅਦਾ ਕਰਨਗੇ। ਜਦੋਂ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਇਸ ਫ਼ਿਲਮ 'ਚ ਅਖ਼ਿਲ ਨੂੰ ਹੀ ਕਿਉਂ ਚੁਣਿਆ, ਤਾਂ ਇਸ ਦਾ ਜਵਾਬ ਪ੍ਰੀਤੀ ਸਪਰੂ ਨੇ ਦਿੱਤਾ ਕਿ ਉਨ੍ਹਾਂ ਨੂੰ ਅਖ਼ਿਲ ਦੇ ਗੀਤ ਬਹੁਤ ਪਸੰਦ ਆਏ, ਇਸ ਕਾਰਨ ਉਨ੍ਹਾਂ ਅਖ਼ਿਲ ਨੂੰ ਫ਼ਿਲਮ ਲਈ ਚੁਣਿਆ।