ਚੰਡੀਗੜ੍ਹ: ਪਾਲੀਵੁੱਡ ਵਿੱਚ ਸਭ ਤੋਂ ਪਹਿਲਾਂ 1962 ਦੇ ਵਿੱਚ ਪਹਿਲਾਂ ਨੈਸ਼ਨਲ ਅਵਾਰਡ ਮਿਲੀਆ। ਫ਼ਿਲਮ ਦਾ ਨਾਂਅ ਸੀ ਚੌਧਰੀ ਕਰਨੈਲ ਸਿੰਘ ਇਸ ਵਿੱਚ ਬਾਲੀਵੁੱਡ ਦੇ ਉੱਘੇ ਕਲਾਕਾਰ ਪ੍ਰੇਮ ਚੋਪੜਾ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ। ਇਨ੍ਹਾਂ ਕਲਾਕਾਰਾਂ ਦੀ ਸੂਚੀ ਵਿੱਚ ਮਰਹੂਮ ਦਾਰਾ ਸਿੰਘ ਦਾ ਨਾਂਅ ਸਿੱਖਰ 'ਤੇ ਆਉਂਦਾ ਹੈ ਉਨ੍ਹਾਂ ਦੀਆਂ ਫ਼ਿਲਮਾਂ ਜੱਗਾ, ਮੈਂ ਮਾਂ ਪੰਜਾਬ ਦੀ ਨੂੰ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ।
ਸਾਲ 1967 ਦੇ ਵਿੱਚ ਫ਼ਿਲਮ ਸਤਲੁਜ ਦੇ ਕੰਢੇ ਦੀ ਖ਼ੂਬ ਤਾਰੀਫ਼ ਹੋਈ ਸੀ। ਇਸ ਫ਼ਿਲਮ ਦੇ ਵਿੱਚ ਬਲਰਾਜ ਸਾਹਨੀ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ।ਇਸ ਫ਼ਿਲਮ ਨੇ ਰਾਸ਼ਟਰੀ ਅਵਾਰਡ ਆਪਣੇ ਨਾਂਅ ਕੀਤਾ ਸੀ। ਕਪੂਰ ਖ਼ਾਨਦਾਨ ਦਾ ਪਾਲੀਵੁੱਡ ਦੇ ਨਾਲ ਢੂੰਗਾ ਸਬੰਧ ਹੈ ਇਹ ਗੱਲ ਸਿੱਧ ਹੁੰਦੀ ਹੈ ਫ਼ਿਲਮ ਨਾਨਕ ਨਾਮ ਜਹਾਜ਼ ਹੈ ਤੋਂ ਇਸ ਫ਼ਿਲਮ ਦੇ ਵਿੱਚ ਪ੍ਰਿਥਵੀਰਾਜ ਕਪੂਰ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ।
ਮੇਹਰ ਮਿੱਤਲ, ਅਮਰੀਸ਼ ਪੁਰੀ, ਓਮਪੁਰੀ ਅਜਿਹੇ ਕਲਾਕਾਰ ਜਿਨ੍ਹਾਂ ਦੇ ਕੰਮ ਨੂੰ ਹਰ ਕੋਈ ਸਲਾਮ ਕਰਦਾ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਫ਼ਿਲਮ ਚੰਨ ਪ੍ਰਦੇਸੀ ਨੂੰ 1980 'ਚ ਨੈਸ਼ਨਲ ਅਵਾਰਡ ਮਿਲਿਆ ਸੀ। ਬਾਲੀਵੁੱਡ ਅਤੇ ਪਾਲੀਵੁੱਡ ਦੇ ਵਿੱਚ ਕਮਾਲ ਕਰਨ ਵਾਲੇ ਰਾਜ ਬੱਬਰ ਦੀਆਂ ਤਿੰਨ ਫ਼ਿਲਮਾਂ ਨੂੰ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ। ਇਨ੍ਹਾਂ ਫ਼ਿਲਮਾਂ 'ਚ ਸ਼ਹੀਦ ਊਧਮ ਸਿੰਘ, ਮੜੀ ਦਾ ਦੀਵਾ, ਚੰਨ ਪਰੇਦਸੀ ਦਾ ਨਾਂਅ ਸ਼ਾਮਿਲ ਹੈ।
ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਗੁਰਦਾਸ ਮਾਨ ਸਾਹਿਬ ਦੀਆਂ 4 ਫ਼ਿਲਮਾਂ ਨੂੰ ਇਹ ਪੁਰਸਕਾਰ ਮਿਲ ਚੁੱਕਿਆ ਹੈ। ਇਨ੍ਹਾਂ ਵਿੱਚ ਕਚਾਹਿਰੀ, ਸ਼ਹੀਦ ਏ ਮੁਹੱਬਤ ਬੂਟਾ ਸਿੰਘ, ਦੇਸ ਹੋਇਆ ਪਰਦੇਸ ਅਤੇ ਵਾਰਿਸ ਸ਼ਾਹ ਫ਼ਿਲਮ ਸ਼ਾਮਲ ਹੈ। ਅੱਜ ਦੇ ਦੌਰ ਦੇ ਫ਼ਿਲਮੀ ਸਿਤਾਰਿਆਂ ਵਿੱਚੋਂ ਦਿਲਜੀਤ ਅਤੇ ਐਮੀ ਦੀਆਂ ਫ਼ਿਲਮਾਂ ਨੂੰ ਅੱਜੇ 1-1 ਅਵਾਰਡ ਹੀ ਮਿਲੀਆ ਹੈ।