ਚੰਡੀਗੜ੍ਹ : ਪਾਲੀਵੁੱਡ 'ਚ ਰੋਜ਼ ਕੁਝ ਨਾ ਕੁਝ ਖ਼ਾਸ ਹੋ ਰਿਹਾ ਹੈ। ਕੋਈ ਹੀਰੂ ਛੜਾ ਬਣ ਕੇ ਦਰਸ਼ਕਾਂ ਦਾ ਦਿੱਲ ਜਿੱਤ ਰਿਹਾ ਹੈ ਤੇ ਕੋਈ ਬੇਟੇ ਦੀ ਇੱਛਾ ਲਈ ਟੇਸਟ ਟਿਊਬ ਬੇਬੀ ਰਾਹੀਂ ਪ੍ਰੈਗਨੇਂਟ ਹੋ ਰਿਹਾ ਹੈ ਪਰ ਹੁਣ ਪੰਜਾਬੀ ਹੀਰੋ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲੇਗਾ। ਜੀ ਹਾਂ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ 'ਨੌਕਰ ਵਹੁਟੀ ਦਾ' ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਾ ਹੈ।
ਬਾਲੀਵੁੱਡ ਦੀ ਡ੍ਰੀਮ ਗਰਲ ਦੁਆਰਾ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ ਮਿੱਟੀ-ਵਿਰਾਸਤ ਬੱਬਰਾਂ ਦੀ ਇਸ ਸਾਲ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ 6 ਨੌਜਵਾਨਾਂ ਦੀ ਕਹਾਣੀ 'ਤੇ ਆਧਾਰਿਤ ਹੈ ਜੋ ਆਪਣੇ ਸੂਬੇ ਦੇ ਮੌਜੂਦਾ ਹਾਲਾਤਾਂ ਦੇ ਨਾਲ ਲੜਦੇ ਹਨ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਹਾਣੀ 1920 ਦੀ 5 ਸਿੱਖ ਬੱਬਰ ਐਨਆਰਆਈ ਦੀ ਕਹਾਣੀ ਹੈ ਜੋ ਉਸ ਵੇਲੇ ਬ੍ਰਿਟੀਸ਼ ਹਕੁਮਤ ਦੇ ਨਾਲ ਲੜੇ ਸਨ।
ਦੀਪ ਸਿੱਧੂ ਨੇ ਵੀ ਦਿੱਤੀ ਆਪਣੀ ਆਉਣ ਵਾਲੀ ਫ਼ਿਲਮ ਦੀ ਜਾਣਕਾਰੀ। ਇਸ ਫ਼ਿਲਮ ਦਾ ਨਾਂਅ ਸਟੇਟ vs ਵਰਿਆਮ ਸਿੰਘ ਹੋਵੇਗਾ ਤੇ ਇਸ ਫ਼ਿਲਮ ਨੂੰ ਇਮਰਾਨ ਖ਼ਾਨ ਵਲੋਂ ਡਾਇਰੈਕਟ ਕੀਤਾ ਜਾਵੇਗਾ। ਜੇ ਇਸ ਦੀ ਸਟੋਰੀ ਦੀ ਗੱਲ ਕਰੀਏ ਤਾਂ ਉਹ ਮਿੰਟੂ ਗੁਰਸਰਿਆ ਨੇ ਲਿਖੀ ਹੈ।